ਬੀ. ਐਸ. ਐਫ. ਜਵਾਨਾਂ ਕੀਤੀ ਪੰਜਾਬ ਦੇ ਫਾਜ਼ਿਲਕਾ ਸਰਹੱਦ `ਤੇ ਇੱਕ ਭਾਰਤੀ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ

ਬੀ. ਐਸ. ਐਫ. ਜਵਾਨਾਂ ਕੀਤੀ ਪੰਜਾਬ ਦੇ ਫਾਜ਼ਿਲਕਾ ਸਰਹੱਦ `ਤੇ ਇੱਕ ਭਾਰਤੀ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ

ਬੀ. ਐਸ. ਐਫ. ਜਵਾਨਾਂ ਕੀਤੀ ਪੰਜਾਬ ਦੇ ਫਾਜ਼ਿਲਕਾ ਸਰਹੱਦ `ਤੇ ਇੱਕ ਭਾਰਤੀ ਤਸਕਰ ਨੂੰ ਫੜਨ ਵਿੱਚ ਸਫਲਤਾ ਹਾਸਲ
ਫਾਜਿਲਕਾ : ਪੰਜਾਬ ਦੇ ਫਾਜਿ਼ਲਕਾ ਸਰਹੱਦ `ਤੇ ਇੱਕ ਭਾਰਤੀ ਤਸਕਰ ਨੂੰ ਫੜਨ ਵਿੱਚ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੇ ਜਵਾਨਾਂ ਨੇ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨਸ਼ੇ ਦੀ ਤਸਕਰੀ ਕਰਨ ਸਰਹੱਦ ’ਤੇ ਪੁੱਜੇ ਸਨ ਪਰ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਬੀਐਸਐਫ ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਫਾਜ਼ਿਲਕਾ ਦੇ ਪਿੰਡ ਸੋਨਾ ਨਾਨਕ ਵਾਸੀ ਜੱਜ ਸਿੰਘ ਵਜੋਂ ਹੋਈ ਹੈ। ਬੀਐਸਐਫ ਨੇ ਮੁਲਜ਼ਮ ਨੂੰ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾ ਨਾਨਕ ਤੋਂ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਤਸਕਰ ਜੱਜ ਸਿੰਘ ਸ਼ੱਕੀ ਤਸਕਰਾਂ ਦੀ ਸੂਚੀ ਵਿੱਚ ਸੀ। ਪੁੱਛਗਿੱਛ ਦੌਰਾਨ ਉਸ ਦਾ ਨਾਂ ਪਹਿਲਾਂ ਫੜੇ ਗਏ ਨਸ਼ਾ ਤਸਕਰਾਂ ਦੇ ਸਾਥੀ ਵਜੋਂ ਸਾਹਮਣੇ ਆਇਆ ਸੀ।ਬੀਐਸਐਫ ਅਧਿਕਾਰੀਆਂ ਅਨੁਸਾਰ ਉਹ ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਫਰਾਰ ਸੀ। ਉਸ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ। ਜਿਸ ਵਿੱਚ ਕਈ ਸ਼ੱਕੀ ਸੰਪਰਕ ਵੀ ਪਾਏ ਗਏ ਹਨ। ਇਸ ਫੋਨ `ਚ ਕੁਝ ਪਾਕਿਸਤਾਨੀ ਸਮੱਗਲਰਾਂ ਦੇ ਫੋਨ ਨੰਬਰ ਵੀ ਮਿਲੇ ਹਨ। ਜਿਸ ਦੀ ਜਾਂਚ ਜਾਰੀ ਹੈ।ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਮੁਲਜ਼ਮਾਂ ਨੂੰ ਫਾਜ਼ਿਲਕਾ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਦੇ ਸਰਹੱਦ ਪਾਰ ਅਤੇ ਭਾਰਤ ਵਿੱਚ ਕਈ ਹੋਰ ਸੰਪਰਕਾਂ ਦਾ ਖੁਲਾਸਾ ਹੋ ਸਕਦਾ ਹੈ। ਬੀਐਸਐਫ ਦੀ ਇਸ ਕਾਮਯਾਬੀ ਨਾਲ ਪਾਕਿਸਤਾਨ ਨਾਲ ਸਬੰਧਤ ਸਮੱਗਲਿੰਗ ਚੇਨ ਨੂੰ ਤੋੜਨ ਵਿੱਚ ਸਫ਼ਲਤਾ ਮਿਲੀ ਹੈ।

Leave a Comment

Your email address will not be published. Required fields are marked *

Scroll to Top