ਬ੍ਰਿਟੇਨ ਦੇ ਫੈਮਿਲੀ ਵੀਜ਼ਾ ਆਮਦਨ ਸੀਮਾ ਘਟਾਉਣ ਨਾਲ ਪਹੁੰਚਿਆ 50 ਹਜ਼ਾਰ ਭਾਰਤੀਆਂ ਨੂੰ ਫ਼ਾਇਦਾ
ਲੰਡਨ : ਵਿਦੇਸ਼ੀ ਧਰਤੀ ਬ੍ਰਿਟੇਨ ਦੀ ਨਵੀਂ ਲੇਬਰ ਸਰਕਾਰ ਨੇ ਵਿਦੇਸ਼ੀ ਭਾਰਤੀ ਪੇਸ਼ੇਵਰਾਂ ਦੇ ਹੱਕ ਵਿੱਚ ਵੱਡਾ ਫ਼ੈੈਸਲਾ ਲਿਆ ਹੈ। ਹੁਣ ਫੈਮਿਲੀ ਵੀਜ਼ਾ ਲਈ ਸਾਲਾਨਾ ਆਮਦਨ ਸੀਮਾ 41 ਲੱਖ ਰੁਪਏ ਤੋਂ ਘਟਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਬ੍ਰਿਟੇਨ `ਚ ਰਹਿ ਰਹੇ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਹੋਵੇਗਾ।ਸਾਬਕਾ ਰਿਸ਼ੀ ਸੁਨਕ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਆਮਦਨ ਸੀਮਾ 30 ਲੱਖ ਰੁਪਏ ਤੋਂ ਵਧਾ ਕੇ 41 ਲੱਖ ਰੁਪਏ ਕਰ ਦਿੱਤੀ ਸੀ। ਇਸ ਕਾਰਨ ਭਾਰਤੀਆਂ ਦੇ ਪਰਿਵਾਰਕ ਵੀਜ਼ਿਆਂ ਵਿੱਚ ਭਾਰੀ ਕਮੀ ਆਈ। 2023 ਵਿੱਚ ਜਿੱਥੇ 55 ਹਜ਼ਾਰ ਨੇ ਫੈਮਿਲੀ ਵੀਜ਼ਾ ਲਈ ਅਪਲਾਈ ਕੀਤਾ ਸੀ, ਉੱਥੇ ਜੁਲਾਈ 2024 ਤੱਕ ਸਿਰਫ਼ 33 ਹਜ਼ਾਰ ਨੇ ਅਪਲਾਈ ਕੀਤਾ ਸੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਸੁਨਕ ਸਰਕਾਰ ਦਾ ਫ਼ੈਸਲਾ ਭਾਰਤੀ ਹਿੱਤਾਂ ਦੇ ਉਲਟ ਸੀ, ਅਸੀਂ ਇਸ ਨੂੰ ਉਲਟਾ ਦਿੱਤਾ ਹੈ।