ਭਾਦਸੋਂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪੋਸਕੋ ਐਕਟ ਤਹਿਤ ਕੇਸ ਦਰਜ
ਭਾਦਸੋਂ, 8 ਅਗਸਤ () : ਥਾਣਾ ਭਾਦਸੋਂ ਦੀ ਪੁਲਸ ਨੇ ਸਿਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇਇਕ ਵਿਅਕਤੀ ਵਿਰੁੱਧ ਧਾਰਾ 64 (2), 351 (2), ਬੀ. ਐਨ. ਐਸ., ਸੈਕਸ਼ਨ 6 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰਸ਼ਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬਖੋਪੀਰ ਰੋਡ ਭਵਾਨੀਗੜ੍ਹ ਹਾਲ ਵਾਸੀ ਪਿੰਡ ਫਰੀਦਪੁਰ ਥਾਣਾ ਭਾਦਸੋਂ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਜੋ ਕਿ ਆਪਣੇ ਮਾਮੇ ਜਸਵੀਰ ਸਿੰਘ ਵਾਸੀ ਪਿੰਡ ਫਰੀਦਪੁਰ ਦੇ ਕੋਲ ਰਹਿ ਰਿਹਾ ਹੈਅਤੇ ਜਿਸਦੀ ਦੌਸਤੀ ਉਸਦੀ ਲੜਕੀ ਨਾਲ ਹੋ ਗਈ ਸੀ ਤੇ ਇਹ ਅਕਰ ਹੀ ਉਸਦੇ ਅਤੇ ਹੋਰਨਾਂ ਦੀ ਗੈਰ ਹਾਜ਼ਰੀ ਵਿਚ ਉਸਦੇ ਘਰ ਆ ਕੇ ਉਸਦੀ ਲੜਕੀ ਨਾਲ ਸਰੀਰਕ ਸਬੰਧ ਬਣਾਉਂਦਾ ਹੁੰਦਾ ਸੀ ਅਤੇ ਵਿਰੋਧ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੁੰਦਾ ਸੀ ਲੜਕੀ ਨੂੰ ਦੋ ਵਾਰ ਕਿਸੇ ਹੋਟਲ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ 19 ਜੁਲਾਈ ਨੂੰ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਘਰ ਆ ਕੇ ਉਸਦੀ ਲੜਕੀ ਨਾਲ ਬਲਾਤਕਾਰ ਕੀਤਾ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।