ਭਾਰਤ ’ਚ ਵੀ ਹੋਣੀਆਂ ਚਾਹੀਦੀਆਂ ਨੇ ਓਲੰਪਿਕ ਖੇਡਾਂ: ਮੁਰਮੂ
ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਮੰਨਣਾ ਹੈ ਕਿ 2036 ਓਲੰਪਿਕ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਸਹੀ ਦਿਸ਼ਾ ਵਿੱਚ ਕਦਮ ਹੈ ਕਿਉਂਕਿ ਇਹ ਨਾ ਸਿਰਫ਼ ਲੋਕਾਂ ਨੂੰ ਪ੍ਰੇਰਿਤ ਕਰੇਗਾ ਸਗੋਂ ਦੇਸ਼ ਵਿੱਚ ਹੁਨਰ ਨੂੰ ਵੀ ਹੁਲਾਰਾ ਦੇਵੇਗਾ। ਉਨ੍ਹਾਂ ਇੱਥੇ ਰਾਸ਼ਟਰਪਤੀ ਭਵਨ ਵਿੱਚ ਕਬੱਡੀ ਵਰਗੀਆਂ ਭਾਰਤ ਦੀਆਂ ਦੇਸੀ ਖੇਡਾਂ ਦੀ ਸ਼ਲਾਘਾ ਕੀਤੀ। ਮੁਰਮੂ ਨੇ ਕਿਹਾ, ‘‘ਮੈਨੂੰ ਖੇਡਾਂ ਦੇਖਣਾ ਪਸੰਦ ਹੈ। ਮੈਨੂੰ ਖੇਡਣ ਦੇ ਬਹੁਤ ਮੌਕੇ ਨਹੀਂ ਮਿਲੇ ਪਰ ਜਦੋਂ ਵੀ ਮੈਨੂੰ ਮੌਕਾ ਮਿਲਿਆ, ਮੈਂ ਭਾਰਤੀ ਖੇਡਾਂ ਨੂੰ ਹੀ ਪਹਿਲ ਦਿੱਤੀ।’’ ਰਾਸ਼ਟਰਪਤੀ ਨੇ ਕਿਹਾ, ‘‘ਓਲੰਪਿਕ ਖੇਡਾਂ ਯਕੀਨੀ ਤੌਰ ’ਤੇ ਭਾਰਤ ਵਿੱਚ ਹੋਣੀਆਂ ਚਾਹੀਦੀਆਂ ਹਨ। ਇਹ ਲੋਕਾਂ ਨੂੰ ਪ੍ਰੇਰਿਤ ਕਰਨਗੀਆਂ।