ਭਾਰਤ ਤੋਂ ਇਲਾਵਾ ਦੂਸਰੇ ਦੇਸ਼ਾਂ ਵਿਚ ਜਾ ਕੇ ਰਹਿਣ ਦੀਆਂ ਸ਼ੇਖ ਹਸੀਨਾ ਦੀਆ ਕਿਆਸਰਾਈਆਂ ਹਨ ਜਾਰੀ
ਉਦੋ ਤੱਕ ਭਾਰਤ ਵਿਚ ਰਹਿ ਸਕਦੇ ਹਨ ਸ਼ੇਖ ਹਸੀਨਾ
ਚੰਡੀਗੜ੍ਹ, 10 ਅਗਸਤ : ਬੰਗਲਾਦੇਸ਼ ਵਿਚ ਵਿਗੜੇ ਹਾਲਾਤਾਂ ਦੇ ਚਲਦਿਆ ਬੰਗਲਾਦੋਸ਼ ਛੱਡ ਭਾਰਤ ਪਹੁੰਚੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਲੋਂ ਲਗਾਤਾਰ ਭਾਰਤ ਵਿਚ ਰਹਿ ਕੇ ਦੂਸਰੇ ਦੇ਼ਸ਼ਾਂ ਵਿਚ ਜਾ ਕੇ ਰਹਿਣ ਦੀਆਂ ਯੋਜਨਾਵਾਂ ਤੇ ਕਾਰਜ ਜਾਰੀ ਹੈ ਪਰ ਬ੍ਰਿਟ੍ਰੇਨ ਤੇ ਅਮਰੀਕਾ ਵਲੋਂ ਸਪੱਸ਼ਟ ਤੌਰ ਤੇ ਨਾ ਕਰ ਦੇਣ ਦੇ ਚਲਦਿਆਂ ਸ਼ੇਖ ਹਸੀਨਾ ਦੇ ਲੰਮੇ ਸਮੇਂ ਤੱਕ ਬੰਗਲਾਦੇਸ਼ ਤੋਂ ਬਾਅਦ ਪਹਿਲੇ ਟਿਕਾਣੇ ਭਾਰਤ ਵਿਚ ਹੀ ਰਹਿਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਸ਼ੇਖਹਸੀਨਾ ਦੇ ਅਸਤੀਫਾ ਦੇ ਕੇ ਬੰਗਲਾਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਵਿਚ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਹੈ ।