ਸੰਪੂਰਨ ਅਤੇ ਪੋਸ਼ਟਿਕ ਖੁਰਾਕ ਹੈ ਮਾਂ ਦਾ ਦੁੱਧ,
ਮਾਂ ਦਾ ਦੁੱਧ ਵਡਮੁੱਲਾ ਤੇ ਅਣਮੁੱਲੀ ਦਾਤ ਹੈ: ਸਿਵਲ ਸਰਜਨ ਡਾ. ਸੰਜੇ ਗੋਇਲ
ਪਟਿਆਲਾ 6 ਅਗਸਤ ( ) ਸਿਹਤ ਵਿਭਾਗ ਪਟਿਆਲਾ ਵੱਲੋਂ ਮਾਂ ਦੇ ਦੁੱਧ ਦੀ ਮਹਤੱਤਾ ਸਬੰਧੀ 1 ਅਗਸਤ ਤੋਂ 7 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਵਿਸ਼ਵ ਸਤਨਪਾਨ ਹਫਤਾ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਰਹਿਨੁਮਾਈ ਹੇਠ ਪੀ.ਐਚ.ਸੀ ਭਾਦਸੋਂ ਅਤੇ ਸਿਵਲ ਹਸਪਤਾਲ ਨਾਭਾ ਵਿਖੇ ਵਿਸ਼ਵ ਸਤਨਪਾਨ ਦਿਵਸ ਮਨਾਇਆ ਗਿਆ । ਇਸ ਮੋਕੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ.ਸੰਜੇ ਗੋਇਲ ਨੇ ਦੱਸਿਆ ਕਿ ਨਵ-ਜਨਮੇਂ ਬੱਚੇ ਦੇ ਪੋਸ਼ਣ ਲਈ ਮਾਂ ਦਾ ਦੁੱਧ ਵਡਮੁੱਲਾ ਤੇ ਅਣਮੁੱਲੀ ਦਾਤ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੋ ਸਕਦਾ।ਇਹ ਸੰਪੂਰਨ ਅਤੇ ਪੋਸ਼ਟਿਕ ਖੁਰਾਕ ਹੈ । ਇਸ ਵਿੱਚ ਸਾਰੇ ਲੋੜੀਦੇ ਤੱਤ ਭਰਪੂਰ ਮਾਤਰਾ ਵਿੱਚ ਮੋਜੂਦ ਹੁੰਦੇ ਹਨ। ਇਸ ਲਈ ਬੱਚੇ ਦੇ ਜਨਮ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ,ਕਿਉਂ ਕਿ ਪਹਿਲਾ ਤੇ ਬਾਉਲਾ ਦੁੱਧ ਪੋਸ਼ਟਿਕ ਤੱਤਾਂ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ।ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਕੁਦਰਤ ਦਾ ਪਹਿਲਾ ਟੀਕਾ ਹੈ । ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਸਹਾਇਕ ਹੁੰਦਾ ਹੈ।ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ ਮਾਂ ਦਾ ਦੁੱਧ ਪੀਣ ਨਾਲ ਬੱਚਾ ਬਿਮਾਰੀਆ ਨਾਲ ਲੜਨ ਦੀ ਤਾਕਤ ਰੱਖਦਾ ਹੈ।ਇਸ ਨਾਲ ਮਾਂ ਨੂੰ ਛਾਤੀ ਤੇ ਬੱਚੇਦਾਨੀ ਦਾ ਕੈਂਸਰ ਨਹੀਂ ਹੁੰਦਾ,ਮਾਂ ਨੂੰ ਡਾਇਬਟੀਜ ਅਤੇ ਮਾਂ ਬਨਣ ਤੋਂ
ਬਾਅਦ ਤਣਾਅ ਨਹੀਂ ਹੰਦਾ ।ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ.ਗੁਰਪ੍ਰੀਤ ਕੌਰ ਨੇ ਕਿਹਾ ਕਿ ਬੱਚੇ ਨੂੰ ਜਨਮ ਤੋਂ ਲੇ ਕੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਕਿਉਂ ਕਿ ਇਹ ਬੱਚਿਆ ਨੂੰ ਕੁਪੋਸ਼ਨ ਅਤੇ ਅੰਧਰਾਤੇ ਵਰਗੀਆ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਮਾਵਾਂ ਨੂੰ ਦੁੱਧ ਪਿਲਾਉਣ ਦੀ ਸਹੀ ਤਕਨੀਕ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਬੱਚੇ ਨੁੰ ਹਮੇਸ਼ਾਬੈਠ ਕੇ ਹੀ ਦੁੱਧ ਪਿਲਾਉਣਾ ਚਾਹੀਦਾ ਹੈ।ਬੱਚੇ ਦਾ ਮੂੰਹ ਛਾਤੀ ਦੇ ਇੰਨਾਂ ਨੇੜੇ ਨਾ ਰੱਖੋ ਕਿ ਉਸਦਾ ਨੱਕ ਦੱਬ ਹੋ ਜਾਵੇ ਤੇ ਸਾਹ ਲੈਣ
ਵਿੱਚ ਕੋਈ ਮੁਸ਼ਕਿਲ ਹੋ ਜਾਵੇ । ਉਨਾਂ ਕਿਹਾ ਕਿ ਦੁੱਧ ਚੁੰਘਾਉਣ ਤੋਂ ਬਾਅਦ ਬੱਚੇ ਨੂੰ ਮੋਢੇ ਨਾਲ ਥਪਥਪਾਉਣਾ ਚਾਹੀਦਾ ਹੈ।ਕਦੇ ਵੀ ਲੇਟ ਕੇ ਦੁੱਧ ਨਹੀਂ ਪਿਲਾਉਣਾ ਚਾਹੀਦਾ ।ਇਸ ਮੋਕੇ ਸ੍ਰੀ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਭਾਦਸੌਂ ਵੱਲੋ ਦੱਸਿਆ ਗਿਆ ਕਿ ਮਾਂ ਦਾ ਦੁੱਧ ਪੀਣ ਨਾਲ ਮਾਂ ਅਤੇ ਬੱਚੇ ਵਿੱਚ ਆਪਸੀ ਸਾਂਝ ਦੀ ਭਾਵਨਾ ਮਜਬੂਤ ਹੁੰਦੀ ਹੈ ਇਸ ਲਈ ਸਤਨਪਾਨ ਕਰਵਾਉਣਾ ਬਹੁਤ ਜਰੂਰੀ ਹੈ। ਸੀਨੀਅਰ ਮੈਡੀਕਲ ਅਫਸਰ ਵੀਨੂੰ ਗੋਇਲ ਵੱਲੋਂ ਦੱਸਿਆ ਗਿਆ ਕਿ ਨਿਯਮਤ ਰੂਪ ਵਿੱਚ ਮਾਂ ਦਾ ਦੁੱਧ ਪਿਲਾਉਣ ਨਾਲ ਜਣੇਪੇ ਤੋਂ ਛੇ ਮਹੀਨੇ ਤੱਕ ਬੱਚਾ ਠਹਿਰਣ ਦੀ ਸੰਂਭਾਵਨਾ ਵੀ ਘੱਟ ਜਾਂਦੀ ਹੈ ।ਮਾਂ ਵੱਲੋਂ ਅਪਣਾ ਦੁੱਧ ਪਿਲਾਉਣ ਨਾਲ ਜਣੇਪੇ ਵਿੱਚ ਵੱਧਿਆ ਭਾਰ ਵੀ ਕੁਦਰਤੀ ਤਰੀਕੇ ਨਾਲ ਘੱਟਦਾ ਹੈ ।ਇਸ ਮੋਕੇ ਬੱਚਿਆਂ ਦੇ ਮਾਹਿਰ ਡਾ. ਪੁਨੀਤ ਕਾਂਸਲ ਤੇ ਗਾਇਨੀ ਦੇ ਮਾਹਿਰ ਡਾਕਟਰ ਡਾ.ਏਕਤਾ ਵੱਲੋਂੇ ਵੀ ਅਪਣੇ ਵਿਚਾਰ ਸਾਂਝੇ ਕੀਤੇ ਗਏ । ।ਇਸ ਮੋਕੇ ਡਾ. ਰਾਜੀਵ ਭੱਲਾ,ਡਾ.ਪਰਮਿੰਦਰ ਸਿੰਘ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਹੈਲਥ ਸੁਪਰਵਾਈਜਰ ਸਤਪਾਲ ਸਿੰਘ, ਬੀ.ਈ.ਈ ਅਮਨਪ੍ਰੀਤ ਸਿੰਘ ਅਤੇ ਬਚਿੱਤਰ ਸਿੰਘ,ਨਰਸਿੰਗ ਸਿਸਟਰ ਹਰਮੀਤ ਕੌਰ,ਹਰਸਿਮਰਨ ਕੌਰ, ਆਸ਼ਾ ਵਰਕਰਜ,ਸਟਾਫ ਮੈਂਬਰ,ਏ,ਐਨ,ਐਮ,ਨਰਸਿੰਗ ਮਦਰਜ ,ਗਰਭਵਤੀ ਅੋਰਤਾਂ ਅਤੇ ਉਨਾਂ ਦੇ ਰਿਸ਼ਤੇਦਾਰ ਮੋਜੂਦ ਸਨ ।