ਮਾਮਲਾ : ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ
ਗ੍ਰਿਫ਼ਤਾਰ ਕੀਤੇ ਚਾਰ ਭਾਰਤੀ ਨਾਗਰਿਕ ਬ੍ਰਿਟਿਸ਼ ਕੋਲੰਬੀਆ ਦੀ ਇਕ ਅਦਾਲਤ `ਚ ਹੋਏ ਪੇਸ਼
ਕੈਨੇਡਾ : ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਨਾਗਰਿਕ ਬ੍ਰਿਟਿਸ਼ ਕੋਲੰਬੀਆ ਦੀ ਇਕ ਅਦਾਲਤ `ਚ ਪੇਸ਼ ਹੋਏ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ। ਚਾਰੇ ਨੌਜਵਾਨਾਂ ਦੀ ਵਰਚੁਲਅ ਪੇਸ਼ੀ ਹੋਈ। ਇਨ੍ਹਾਂ ਵਿੱਚ 22 ਸਾਲਾ ਕਰਨ ਬਰਾੜ, 22 ਸਾਲਾ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਓਂਟਾਰੀਓ ਤੋਂ ਅਮਨਦੀਪ ਸਿੰਘ ਦੀ ਵੀ ਪੇਸ਼ੀ ਹੋਈ। ਸਰੀ ਨਾਓ ਲੀਡਰ ਅਨੁਸਾਰ ਕ੍ਰਾਊਨ ਪ੍ਰੌਸੀਕਿਊਟਰ ਲੇਵਿਸ ਕੇਨਵਰਥੀ ਨੇ ਸਰੀ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਮਾਰਕ ਜੇਟ ਨੂੰ ਦੱਸਿਆ ਕਿ ਬਚਾਅ ਪੱਖ ਦੀ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਅਮਨਦੀਪ ਸਿੰਘ ਪਹਿਲੀ ਵਾਰ 15 ਮਈ ਨੂੰ ਅਦਾਲਤ ਵਿੱਚ ਪੇਸ਼ ਹੋਏ ਸਨ। ਬਾਕੀ ਤਿੰਨ 7 ਮਈ ਨੂੰ ਜੱਜ ਦੇ ਸਾਹਮਣੇ ਪੇਸ਼ ਹੋਏ। 21 ਮਈ ਨੂੰ ਚਾਰੋਂ ਪਹਿਲੀ ਵਾਰ ਅਦਾਲਤ ਵਿੱਚ ਇਕੱਠੇ ਪੇਸ਼ ਹੋਏ। ਚਾਰਾਂ `ਤੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ।