ਮੁਹਾਲੀ ਮੈਡੀਕਲ ਇੰਸਟੀਚਿਊਟ ਦੀਆਂ 13 ਜਨਰਲ ਕੈਟਾਗਿਰੀ ਸੀਟਾਂ ਐਨ ਆਰ ਆਈ ਕੋਟੇ ’ਚ ਬਦਲੀਆਂ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਹਾਲੀ ਦੇ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਉਟ ਆਫ ਮੈਡੀਕਲ ਸਾਇੰਸਿਜ਼ (ਏ ਆਈ ਐਮ ਐਸ) ਵਿਚ ਐਮ ਬੀ ਬੀ ਐਸ ਦੀਆਂ ਜਨਰਲ ਕੈਟਾਗਿਰੀ ਦੀਆਂ 13 ਸੀਟਾਂ ਨੂੰ ਐਨ ਆਰ ਆਈ ਕੋਟੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸੰਸਥਾ ਵਿਚ ਐਮ ਬੀ ਬੀ ਐਸ ਦੀਆਂ ਕੁੱਲ 100 ਸੀਟਾਂ ਹਨ ਜਿਸ ਵਿਚੋਂ ਐਨ ਆਰ ਆਈ ਕੋਟੇ ਦੀ ਕੋਈ ਸੀਟ ਨਹੀਂ ਸੀ। ਹੁਣ ਪੰਜਾਬ ਦੇ ਮੈਡੀਕਲ ਸਿੱਖਿਆ ਵਿਭਾਗ ਨੇ 13 ਸੀਟਾਂ ਐਨ ਆਰ ਆਈ ਕੋਟੇ ਵਿਚ ਤਬਦੀਲ ਕਰ ਦਿੱਤੀਆਂ ਹਨ ਤੇ ਸਰਕਾਰ ਨੂੰ ਆਸ ਹੈ ਕਿ ਇਹ ਸੀਟਾਂ ਭਰਨ ਨਾਲ ਸੰਸਥਾ ਨੂੰ 12.5 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਸਰਕਾਰ ਦੇ ਫੈਸਲੇ ਮਗਰੋਂ ਜਨਰਲ ਕੈਟਾਗਿਰੀ ਲਈ ਸੀਟਾਂ ਦੀ ਗਿਣਤੀ 43 ਤੋਂ ਘੱਟ ਕੇ 30 ਰਹਿ ਗਈ ਹੈ।