ਮੰਦਰ ਦੇ ਹੋਰਡਿੰਗ `ਤੇ ਪੋਰਨ ਸਟਾਰ ਰਹੀ ਲੜਕੀ ਦੀ ਤਸਵੀਰ ਲਗਾਏ ਜਾਣ ਤੇ ਮਚਿਜਆ ਹੰਗਾਮਾ
ਤਾਮਿਲਨਾਡ : ਭਾਰਤ ਦੇ ਤਾਮਿਲਨਾਡੂ `ਚ ਇਕ ਧਾਰਮਿਕ ਤਿਉਹਾਰ ਦੇ ਹੋਰਡਿੰਗ `ਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦੀ ਫੋਟੋ ਦੇਖ ਕੇ ਲੋਕ ਗੁੱਸੇ `ਚ ਆ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੋਰਡਿੰਗ ਨੂੰ ਹਟਾ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਕੁਰੂਵਿਮਲਾਈ ਦਾ ਹੈ। ਆਦੀ ਪੇਰੂਕੂ ਤਿਉਹਾਰ ਲਈ ਹੋਰਡਿੰਗ ਲਗਾਏ ਗਏ ਸਨ। ਇਸ ਹੋਰਡਿੰਗ `ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ ਸੀ। ਉਹ ਆਪਣੇ ਸਿਰ `ਤੇ ਦੁੱਧ ਦਾ ਭਾਂਡਾ ਚੁੱਕੀ ਨਜ਼ਰ ਆ ਰਹੀ ਸੀ। ਇਸ `ਚ ਉਸ ਨੇ ਰਵਾਇਤੀ ਕੱਪੜੇ ਵੀ ਪਾਏ ਹੋਏ ਸਨ।