ਯੂ. ਪੀ. ਆਈ. ਆਪਣੀਆਂ ਆਸਾਨ ਸੁਵਿਧਾਵਾਂ ਕਾਰਨ ਭੁਗਤਾਨ ਦਾ ਸਭ ਤੋਂ ਪਸੰਦੀਦਾ ਤਰੀਕਾ ਬਣ ਗਿਆ ਹੈ : ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ
ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂ. ਪੀ. ਆਈ. ਆਪਣੀਆਂ ਆਸਾਨ ਸੁਵਿਧਾਵਾਂ ਕਾਰਨ ਭੁਗਤਾਨ ਦਾ ਸਭ ਤੋਂ ਪਸੰਦੀਦਾ ਤਰੀਕਾ ਬਣ ਗਿਆ ਹੈ। ਵਰਤਮਾਨ ਵਿੱਚ ਲਈ ਟੈਕਸ ਭੁਗਤਾਨ ਦੀ ਸੀਮਾ 1 ਲੱਖ ਰੁਪਏ ਹੈ, ਪਰ ਹੁਣ ਆਰਬੀਆਈ ਨੇ ਯੂਪੀਆਈ ਰਾਹੀਂ ਟੈਕਸ ਭੁਗਤਾਨ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਮ. ਪੀ. ਸੀ. ਮੀਟਿੰਗ ਵਿੱਚ ਭਾਵੇਂ ਰੈਪੋ ਰੇਟ ਘੱਟ ਨਹੀਂ ਕੀਤੇ ਹਨ ਪਰ ਹੋਰ ਦੂਜੇ ਲਾਭ ਜ਼ਰੂਰ ਦਿੱਤੇ ਗਏ ਹਨ।