ਰਾਜਸਥਾਨ ਦੇ ਜੋਧਪੁਰ ਜਿ਼ਲੇ ਵਿਚ ਹੋਇਆ ਤਿੰਨ ਸਾਲਾਂ ਦੀ ਬੱਚੀ ਨਾਲ ਜਬਰ-ਜਨਾਹ
ਜੋਧਪੁਰ: ਭਾਰਤ ਦੇਸ਼ ਦੇ ਰਾਜਸਥਾਨ ਦੇ ਜੋਧਪੁਰ ਜਿ਼ਲ੍ਹੇ ’ਚ ਇੱਕ ਅਣਪਛਾਤੇ ਵਿਅਕਤੀ ਨੇ ਕੂੜਾ ਚੁਗਣ ਵਾਲੇ ਵਿਅਕਤੀ ਦੀ ਤਿੰਨ ਸਾਲਾਂ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਕੀ ਨੂੰ ਉਸ ਤੋਂ ਅਗਵਾ ਕੀਤਾ ਗਿਆ ਜਦੋਂ ਉਹ ਮੰਦਰ ਦੇ ਬਾਹਰ ਆਪਣੇ ਮਾਪਿਆਂ ਨਾਲ ਸੁੱਤੀ ਹੋਈ ਸੀ। ਪੁਲਸ ਮੁਤਾਬਕ ਜਦੋਂ ਇੱਕ ਔਰਤ ਸਵੇਰੇ ਲਗਭਗ 6.30 ਵਜੇ ਆਪਣਾ ਚਾਹ ਦਾ ਖੋਖਾ ਖੋਲ੍ਹਣ ਲੱਗੀ ਤਾਂ ਉਸ ਨੂੰ ਕੱਪੜੇ ’ਚ ਲਪੇਟੀ ਹੋਈ ਬੱਚੀ ਮਿਲੀ। ਬੱਚੀ ਦੇ ਸਰੀਰ ’ਤੇ ਜ਼ਖਮਾਂ ਦੇ ਨਿਸ਼ਾਨ ਸਨ। ਮੈਡੀਕਲ ਜਾਂਚ ’ਚ ਬੱਚੀ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਏ. ਸੀ. ਪੀ. ਅਨਿਲ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇੇਜ ’ਚ ਇੱਕ ਵਿਅਕਤੀ ਬੱਚੀ ਨੂੰ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤ ਲੜਕੀ ਦਾ ਪਰਿਵਾਰ ਮੱਧ ਪ੍ਰਦੇਸ਼ ਨਾਲ ਸਬੰਧਤ ਹੈ।