ਰਾਸ਼ਟਰਪਤੀ ਮੁਰਮੂ ਦਾ ਫਿਜੀ ਦਾ ਦੌਰਾ ਪੂਰਾ, ਨਿਊਜ਼ੀਲੈਂਡ ਲਈ ਰਵਾਨਾ
ਫਿਜੀ, 7 ਅਗਸਤ : ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਫਿਜੀ ਦੌਰਾ ਬੁੱਧਵਾਰ ਨੂੰ ਪੂਰਾ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਫਿਜੀ ਅਤੇ ਭਾਰਤ ਵਿਚਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਾਂਝੇਦਾਰੀ ਮਜ਼ਬੂਤ ਕਰਨ ਲਈ ਫਿਜੀ ਦੇ ਰਾਸ਼ਟਰਪਤੀ ਨਾਲ ਵਿਸ਼ੇਸ਼ ਚਰਚਾ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ ਦੀ ਮਹੱਤਵਪੂਰਨ ਯਾਤਰਾ ਪੂਰੀ ਹੋ ਗਈ ਹੈ। ਇਸ ਦੌਰਾਨ ਫਿਜੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ ਨੇ ਨਾਡੀ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ।