ਰਾਸ਼ਟਰੀ ਜਨਤਾ ਦਲ ਦੇ ਸੂਬਾ ਜਨਰਲ ਸਕੱਤਰ ਨੂੰ ਮਾਰੀ ਗੋਲੀ
ਬਿਹਾਰ : ਰਾਸ਼ਟਰੀ ਜਨਤਾ ਦਲ ਦੇ ਸੂਬਾ ਜਨਰਲ ਸਕੱਤਰ ਪੰਕਜ ਯਾਦਵ ਨੂੰ ਬਿਹਾਰ `ਚ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਪਰਾਧੀਆਂ ਨੇ ਪੰਕਜ ਯਾਦਵ ਦੀ ਛਾਤੀ `ਤੇ ਗੋਲੀ ਮਾਰੀ ਅਤੇ ਕਈ ਰਾਊਂਡ ਫਾਇਰ ਕਰਨ ਤੋਂ ਬਾਅਦ ਫਰਾਰ ਹੋ ਗਏ। ਰਿਪੋਰਟਾਂ ਮੁਤਾਬਕ ਪੰਕਜ ਯਾਦਵ ਏਅਰਪੋਰਟ ਦੇ ਮੈਦਾਨ `ਚ ਸਵੇਰ ਦੀ ਸੈਰ `ਤੇ ਨਿਕਲ ਰਹੇ ਸਨ, ਜਦੋਂ ਅਪਰਾਧੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਆਰਜੇਡੀ ਨੇਤਾ ਪੰਕਜ ਯਾਦਵ ਮੁੰਗੇਰ ਦੇ ਕਾਸਿਮ ਬਾਜ਼ਾਰ ਥਾਣਾ ਖੇਤਰ ਦੇ ਨਵਟੋਲੀਆ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੋਸ਼ੀਆਂ ਨੇ ਵੀਰਵਾਰ ਸਵੇਰੇ ਵਾਰਦਾਤ ਨੂੰ ਅੰਜਾਮ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧੀਆਂ ਨੇ ਪੰਕਜ ਯਾਦਵ `ਤੇ ਇਕ ਤੋਂ ਬਾਅਦ ਇਕ ਤਿੰਨ ਰਾਉਂਡ ਫਾਇਰ ਕੀਤੇ। ਇਸ ਵਿੱਚ ਇੱਕ ਗੋਲੀ ਪੰਕਜ ਯਾਦਵ ਦੀ ਛਾਤੀ ਵਿੱਚ ਲੱਗੀ। ਗੰਭੀਰ ਰੂਪ ਨਾਲ ਜ਼ਖਮੀ ਪੰਕਜ ਯਾਦਵ ਨੂੰ ਸਦਰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਨੈਸ਼ਨਲ ਹਸਪਤਾਲ ਲਿਜਾਇਆ ਗਿਆ।