ਰਾਹੁਲ ਨਵੀਨ ਈ. ਡੀ. ਦੇ ਕੁਲਵਕਤੀ ਡਾਇਰੈਕਟਰ ਨਿਯੁਕਤ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਾਰਜਕਾਰੀ ਮੁਖੀ ਰਾਹੁਲ ਨਵੀਨ (57) ਨੂੰ ਮਨੀ ਲਾਂਡਰਿੰਗ ਵਿਰੋਧੀ ਸੰਘੀ ਏਜੰਸੀ ਦਾ ਕੁਲਵਕਤੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ (ਏਸੀਸੀ) ਵੱਲੋਂ ਜਾਰੀ ਹੁਕਮਾਂ ਮੁਤਾਬਕ ਨਵੀਨ ਦੀ ਈਡੀ ਡਾਇਰੈਕਟਰ ਵਜੋਂ ਨਿਯੁਕਤੀ ਅਹੁਦੇ ਦਾ ਚਾਰਜ ਸੰਭਾਲਣ ਦੀ ਤਰੀਕ ਤੋਂ ਦੋ ਸਾਲਾਂ ਜਾਂ ਫਿਰ ਅਗਲੇ ਹੁਕਮਾਂ, ਜੋ ਵੀ ਪਹਿਲਾਂ ਹੋਵੇਗਾ, ਲਈ ਹੋਵੇਗੀ।’’ ਨਵੀਟ 1993 ਬੈਚ ਦੇ ਆਮਦਨ ਕਰ ਕੇਡਰ ਦੇ ਭਾਰਤੀ ਰੈਵੇਨਿਊ ਸਰਵਿਸ (ਆਈਆਰਐੱਸ) ਅਧਿਕਾਰੀ ਹਨ। ਈਡੀ ਡਾਇਰੈਕਟਰ ਕੇਂਦਰ ਸਰਕਾਰ ਵਿਚ ਵਧੀਕ ਸਕੱਤਰ ਰੈਂਕ ਦਾ ਅਹੁਦਾ ਹੈ। ਨਵੀਨ ਨੇ ਨਵੰਬਰ 2019 ਵਿਚ ਵਿਸ਼ੇਸ਼ ਡਾਇਰੈਕਟਰ (ਓਐੱਸਡੀ) ਵਜੋਂ ਈਡੀ ਜੁਆਇਨ ਕੀਤੀ ਸੀ।