ਘਰ ਵਿਚ ਪਈ ਮਸ਼ੀਨ ਵਿਚੋਂ ਸੱਪ ਨਿਕਲਣ ਨਾਲ ਮਚਿਆ ਹੜਕੰਪ
ਕੋਟਾ : ਭਾਰਤ ਦੇਸ ਰਾਜਸਥਾਨ ਸੂਬ ਦੇ ਕੋਟਾ ਦੇ ਇਕ ਘਰ `ਚ ਪਈ ਵਾਸਿੰਗ ਮਸ਼ੀਨ ਵਿਚੋਂ ਕੋਬਰਾ ਸੱਪ ਨਿਕਲਣ ਨਾਲ ਭੜਥੂ ਪੈ ਗਿਆ। ਘਰ ਦੇ ਮਾਲਕ ਸ਼ੰਭੂਦਿਆਲ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਧੋਣ ਲਈ ਵਾਸਿੰਗ ਮਸ਼ੀਨ ਦਾ ਢੱਕਣ ਖੋਲ੍ਹ ਰਿਹਾ ਸੀ ਤਾਂ ਉਸ ਨੇ ਅੰਦਰ ਇੱਕ ਕਾਲਾ ਕੋਬਰਾ ਸੱਪ ਦੇਖਿਆ ਜੋ ਫਨ ਫੈਲਾਏ ਬੈਠਾ ਸੀ, ਜਿਸਨੂੰ ਦੇਖਦਿਆਂ ਹੀ ਉਹ ਇਕਦਮ ਡਰ ਗਿਆ ਅਤੇ ਉਸ ਨੇ ਤੁਰੰਤ ਸੱਪ ਫੜਨ ਵਾਲੇ ਗੋਵਿੰਦ ਸ਼ਰਮਾ ਨੂੰ ਦੱਸਿਆ ਜਿਨ੍ਹਾਂ ਤੁਰੰਤ ਮੌਕੇ `ਤੇ ਪਹੁੰਚ ਕੇ ਕਰੀਬ 5. 5 ਫੁੱਟ ਲੰਬੇ ਕੋਬਰਾ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੇ ਉਸ ਕੋਬਰਾ ਨੂੰ ਲਾਡਪੁਰਾ ਦੇ ਜੰਗਲ ਵਿੱਚ ਛੱਡ ਦਿੱਤਾ।