ਵਾਤਾਵਰਣ ਤਹਿਤ ਬੀਬੀ ਨਿਰਮਲ ਕੌਰ ਦੀ ਯਾਦ ’ਚ ਲਗਾਏ ਬੂਟੇ
ਪਟਿਆਲਾ 8 ਅਗਸਤ () : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਸਵਰਗੀ ਬੀਬੀ ਨਿਰਮਲ ਕੌਰ ਦੀ ਨਿੱਘੀ ਯਾਦ ਵਿਚ ਵਾਤਾਵਰਣ ਤਹਿਤ ਬੂਟੇ ਲਗਾਏ ਗਏ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਗ੍ਰਹਿ ਵਿਖੇ ਅਤੇ ਆਸ ਪਾਸ ਦੇ ਪਾਰਕ ’ਚ ਉਨ੍ਹਾਂ ਦੇ ਸਪੁੱਤਰਾਂ ਵੱਲੋਂ ਵਾਤਾਵਰਣ ਨੂੰ ਉਤਸ਼ਾਹਤ ਕਰਨ ਅਤੇ ਆਪਣੇ ਸਵਰਗਵਾਸੀ ਮਾਤਾ ਬੀਬੀ ਨਿਰਮਲ ਕੌਰ ਦੀ ਯਾਦ ਵਿਚ ਇਹ ਬੂਟੇ ਲਗਾਕੇ ਇਹ ਸੁਨੇਹਾ ਦਿੱਤਾ ਕਿ ਮਾਵਾਂ ਦੀਆਂ ਕੁੱਖਾਂ ਹਮੇਸ਼ਾ ਠੰਡੀਆਂ ਛਾਵਾਂ ਹੁੰਦੀਆਂ ਹਨ ਅਤੇ ਇਕ ਮਾਂ ਦੀ ਆਪਣੇ ਪੁੱਤਰਾਂ ਅਤੇ ਪਰਿਵਾਰ ਪ੍ਰਤੀ ਵੱਡੀ ਭੂਮਿਕਾ ਰੁੱਖ ਦੀ ਛਾਂ ਤੋਂ ਘੱਟ ਨਹੀਂ ਹੁੰਦੀ। ਇਸ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਰਿਵਾਰ ਦਾ ਇਹ ਉਦਮ ਸਮਾਜ ਨੂੰ ਚੰਗਾ ਸੁਨੇਹਾ ਦਿੰਦਾ, ਜਿਸ ਨਾਲ ਬੱਚਿਆਂ ਦੀ ਮਾਤਾ ਪਿਤਾ ਪ੍ਰਤੀ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਦਾ ਅਹਿਸਾਸ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਉਤਸ਼ਾਹਤ ਕਰਨ ਲਈ ਇਹ ਚੰਗਾ ਉਦਮ ਉਪਰਾਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸ਼ਮਸ਼ੇਰ ਸਿੰਘ ਬਡੂੰਗਰ, ਡੀਐਸਪੀ ਹਰਦੀਪ ਸਿੰਘ ਬਡੂੰਗਰ, ਇੰਸਪੈਕਟਰ ਇੰਦਰਪ੍ਰੀਤ ਸਿੰਘ ਅਤੇ ਸ. ਬਲਬੀਰ ਸਿੰਘ ਬਡੂੰਗਰ ਸਪੁੱਤਰਾਂ ਸਮੇਤ ਪਰਿਵਾਰਕ ਮੈਂਬਰ ਆਦਿ ਸ਼ਾਮਲ ਸਨ।