ਵਿਨੇਸ਼ ਫੋਗਾਟ ਨੂੰ ਮੈਡਲ ਮਿਲੇਗਾ ਜਾਂ ਨਹੀਂ ਬਾਰੇ ਅੱਜ ਹੋਵੇਗਾ ਫ਼ੈਸਲਾ
ਨਵੀਂ ਦਿੱਲੀ : ਪੈਰਿਸ ਵਿਖੇ ਹੋਈਆਂ ਓਲੰਪਿਕ `ਚ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਨੂੰ ਮੈਡਲ ਮਿਲੇਗਾ ਜਾਂ ਨਹੀਂ ਦਾ ਫੈਸਲਾ ਅੱਜ ਰਾਤ ਹੋਵੇਗਾ। ਦੱਸਣਯੋਗ ਹੈ ਕਿ ਓਲੰਪਿਕ `ਚ ਕੁਸ਼ਤੀ ਮੁਕਾਬਲੇ `ਚ 50 ਕਿਲੋਗ੍ਰਾਮ ਵਰਗ ਦੇ ਫਾਈਨਲ `ਚ ਪਹੁੰਚੀ ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਤੋਂ ਜਿ਼ਆਦਾ ਸੀ, ਜਿਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।