ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਪੋਸਟਰ ਕੀਤਾ ਗਿਆ ਜਾਰੀ

ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਪੋਸਟਰ ਕੀਤਾ ਗਿਆ ਜਾਰੀ

ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਪੋਸਟਰ ਕੀਤਾ ਗਿਆ ਜਾਰੀ
ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਮਰੀਜਾਂ ਦਾ ਕੀਤਾ ਜਾਂਦਾ ਹੈ ਮੁਫਤ ਇਲਾਜ : ਸਿਵਲ ਸਰਜਨ ਡਾ. ਗੋਇਲ
ਪਟਿਆਲਾ , 8 ਅਗਸਤ() : ਸਿਵਲ ਸਰਜਨ ਦਫਤਰ ਪਟਿਆਲੲਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਸਬੰਧੀ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਸਿਹਤ ਅਧਿਕਾਰੀਆਂ ਵੱਲੋਂ ਪੋਸਟਰ ਜਾਰੀ ਕੀਤਾ ਗਿਆ ।ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਰਹਿਨੁਮਾਈ ਹੇਠ ਪੀਲੀਆ ਬਿਮਾਰੀ ਦੀ ਜਾਗਰੂਕਤਾ ਅਤੇ ਬਚਾਅ ਲਈ ਥੀਮ”ਇਹ ਸਮਾਂ ਕਾਰਵਾਈ ਕਰਨ ਦਾ” ਵਿਸ਼ੇ ਤਹਿਤ ਵਿਸ਼ਵ ਹੈਪੇਟਾਈਟਸ ਪੰਦਰਵਾੜੇ ਦੀ ਲੜੀ ਅਨੁਸਾਰ ਸਾਂਝਾਂ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਇਸ ਮੋਕੇ ਸਿਵਲ ਸਰਜਨ ਪਟਿਆਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਹੈਪੇਟਾਈਟਸ ਇੱਕ ਜਿਗਰ ਦੀ ਬੀਮਾਰੀ ਹੈ ਜਿਹੜੀ ਕਿ ਹੈਪੇਟਾਈਟਸ ਵਾਇਰਸ ਕਾਰਣ ਫੈਲਦੀ ਹੈ ਜੋ ਕਿ ਬਹੁਤ ਖਤਰਨਾਕ ਅਤੇ ਜਾਨ ਲੇਵਾ ਹੋ ਸਕਦਾ ਹੈ ।ਇਸ ਬੀਮਾਰੀ ਬਾਰੇ ਜਾਗਰੂਕ ਹੋ ਕੇ ਅਤੇ ਪੂਰਾ ਇਲਾਜ ਕਰਵਾ ਕੇ ਇਸ ਬੀਮਾਰੀ ਦੀ ਗੰਭੀਰਤਾ ਤੋਂ ਬਚਿਆ ਜਾ ਸਕਦਾ ਹੈ। ਹੈਪੇਟਾਈਟਸ ਬੀ ਪਾਜੇਟਿਵ ਮਾਂ ਤੋਂ ਨਵ ਜਨਮੇਂ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪੇਟਾਈਟਸ ਬੀ ਦੀ ਐਂਟੀ ਬਾਡੀਜ (HBIG) ਦਾ ਟੀਕਾ ਲਗਾ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪੇਟਾਈਟਸ ਬੀ ਤੋਂ ਬਚਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਮਰੀਜਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।ਜਿਲਾ ਏਪੀਡੀਮੋਲਿਜਸਟ(ਆਈ.ਡੀ.ਐਸ.ਪੀ) ਡਾ. ਦਿਵਜੋਤ ਸਿੰਘ ਨੇ ਕਿਹਾ ਕਿ ਰਾਸ਼ਟਰੀ ਵਾਇਰਲ ਪ੍ਰੋਗਰਾਮ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਦਾ ਇਲਾਜ ਜਿਲਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ,ਮਾਤਾ ਕੁਸ਼ਲਿਆ ਹਸਪਤਾਲ,ਸਬ ਡਿਵੀਜਨ ਹਸਪਤਾਲ ਨਾਭਾ,ਸਮਾਣਾ ਅਤੇ ਰਾਜਪੁਰਾ,ੳ.ਐਸ.ਟੀ ਅਤੇ ਏ.ਆਰ.ਟੀ ਸੈਂਟਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਇਸ ਸਾਲ ਹੁਣ ਤੱਕ ਜਿਲੇ ਦੇ 49553 ਤੋਂ ਵੱਧ ਮਰੀਜਾਂ ਦੀ ਹੈਪੇਟਾਈਟਸ ਬੀ ਅਤੇ ਸੀ ਸਬੰਧੀ ਸਕਰੀਨਿੰਗ ਕੀਤੀ ਗਈ ਜਿਸ ਵਿੱਚ 1588 ਮਰੀਜ ਪਾਜੇਟਿਵ ਪਾਏ ਗਏ ।ਜਿਹਨਾ ਵਿੱਚ 690 ਮਰੀਜਾਂ ਦਾ ਇਲਾਜ ਚਲ ਰਿਹਾ ਹੈ, ਬਾਕੀ ਮਰੀਜ ਪੂਰਾ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ।ਇਸ ਬੀਮਾਰੀ ਤੋਂ ਠੀਕ ਹੋਣ ਦੀ ਦਰ 90 ਫੀਸਦੀ ਤਂੋਂ ਜਿਆਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ,ਬਿਨਾਂ ਹੱਥ ਧੋਏ ਖਾਣਾ ਖਾਣ ਨਾਲ,ਗਲੇ ਗੜੇ ਫਲ ਖਾਣ ਨਾਲ ਹੁੰਦਾ ਹੈ।ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ,ਦੂਸ਼ਿਤ ਸੂਈਆ ਦੀ ਵਰਤੋਂ ਨਾਲ,ਨਵ-ਜਨਮੇਂ ਬੱਚੁੇ ਨੂੰ ਮਾਂ ਤੋਂ,ਸਿਹਤ ਕਰਮਚਾਰੀ ਨੂੰ ਦੂਸ਼ਿਤ ਸੂਈ ਲੱਗਣ ਨਾਲ, ਅਨ ਸੇਫ ਸੈਕਸ ਨਾਲ,ਸ਼ਰਾਬ ਜਾਂ ਹੋਰ ਟਾਕਿਸਕ ਪਦਾਰਥਾਂ ਦੇ ਸੇਵਨ ਨਾਲ ,ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਦੇ ਮੁੱਖ ਲੱਛਣ ਹਲਕਾ ਬੁਖਾਰ,ਮਾਸ ਪੇਸ਼ੀਆਂ ਵਿਚ ਦਰਦ,ਉਲਟੀ ਆਉਣਾ,ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਹੋਣਾ,ਸਿਰ ਦਰਦ ਅਤੇ ਚੱਕਰ ਆਉਣੇ,ਭੁੱਖ ਨਾਂ ਲਗਣਾ,ਪਿਸ਼ਾਬ ਦਾ ਰੰਗ ਗੂੜਾਂ ਪੀਲਾ ਹੋਣਾ,ਜਿਗਰ ਦਾ ਖਰਾਬ ਹੋਣਾ ਆਦਿ ਹਨ। ਇਸ ਤੋਂ ਬਚਾਅ ਵਾਸਤੇ ਉਨਾਂ ਕਿਹਾ ਕਿ ਸਾਫ ਭੋਜਨ ਅਤੇ ਪਾਣੀ ਦਾ ਸੇਵਨ ਕੀਤਾ ਜਾਵੇ।ਲਾਗ ਵਾਲੇ ਖੂਨ ਜਾਂ ਸੂਈਆ ਦੀ ਵਰਤੋ ਨਾ ਕਰੋ ।ਸੁਰੱਖਿਅਤ ਰਿਸ਼ਤੇ ਬਣਾਉ। ਹੈਪੇਟਾਈਟਸ ਦੇ ਵਿਰੁੱਧ ਟੀਕਾਕਰਨ ਕਰਵਾਉ।ਗਲੇ ਸੜੇ ਅਤੇ ਪੱਕੇ ਹੋਏ ਫਲਾਂ ਅਤੇ ਸਬਜੀਆ ਤੋਂ ਪ੍ਰਹੇਜ ਕਰੋ।ਖਾਣਾ ਖਾਣ ਤੋਂ ਪਹਿਲਾਂ ਸਾਬਨ ਨਾਲ ਹੱਥ ਧੋਣੇ ਲਾਜਮੀ ਅਤੇ ਖੁੱਲੇ ਮੈਦਾਨਾਂ ਵਿੱਚ ਪਾਖਾਨੇ ਜਾਣ ਤੋਂ ਪ੍ਰਹੇਜ ਕੀਤਾ ਜਾਵੇ।ਨਸ਼ੀਲੇ ਟੀਕਿਆਂ ਦੀ ਵਰਤੋ ਤੋਂ ਪ੍ਰਹੇਜ ਕਰੋ।ਸੂਈਆ ਦਾ ਸਾਂਝਾ ਇਸਤੇਮਾਲ ਨਾਂ ਕਰੋ।ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉ।ਜਖਮਾਂ ਨੂੰ ਖੁੱਲਾ ਨਾਂ ਛੱਡੋ।ਸਿਹਤ ਕਰਮਚਾਰੀ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ।ਪੀਣ ਦਾ ਪਾਣੀ ਸੁਰਖਿਅਤ ਸੋਮਿਆ ਤੋਂ ਲਿਆ ਜਾਵੇ।ਇਸ ਮੋਕੇ ਜਿਲਾ ਏਪੀਡੀਮੋਲਿਜਸਟ ਡਾ. ਸੁਮੀਤ ਸਿੰਘ, ਪ੍ਰਿਸੀਪਲ ਡਾ. ਨਰਿੰਦਰ ਕੁਮਾਰ, ਡਾ.ਅਸ਼ੀਸ਼ ਸ਼ਰਮਾ,ਡਾ.ਹਰਨਵਦੀਪ ਸਿੰਘ,ਡਾ. ਕਿਰਨ, ਸ੍ਰੀ.ਜਗਵੰਤ ਸੰਧੂ(ਟੀਚਰ), ਹਰਦੀਪ ਕੌਰ(ਟੀਚਰ) ,ਜਿਲਾ ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਭਾਗ ਸਿੰਘ,ਜਸਜੀਤ ਕੌਰ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੋਰ ,ਸਕੂਲ ਹੈਲਥ ਕੁਆਰਡੀਨੇਟਰ ਸ੍ਰੀ ਚੰਦਨ ਕੁਮਾਰ ਆਦਿ ਹਾਜਰ ਸਨ ।

Leave a Comment

Your email address will not be published. Required fields are marked *

Scroll to Top