ਸਕੂਲ ਅਧਿਆਪਕਾ ਵਲੋਂ ਕਲਾਸ ਦੇ ਸਾਰੇ ਬੱਚਿਆਂ ਨੂੰ ਡੰਡੇ ਨਾਲ ਕੁੱਟਣ ਤੇ ਮਾਮਲਾ ਭੜਕਿਆ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਘਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਅਵਾਣਾ ਦੇ ਜਮਾਤ ਪੰਜਵੀਂ ਦੇ ਬੱਚਿਆਂ ਵੱਲੋਂ ਸਕੂਲ ਤੋਂ ਕੁਝ ਦੂਰੀ `ਤੇ ਚੰਡੀਗੜ੍ਹ ਰੋਡ ਨੂੰ ਜਾਂਦੀ ਸੜਕ `ਤੇ ਮਾਪਿਆਂ ਸਮੇਤ ਧਰਨਾ ਲਗਾਇਆ ਗਿਆ, ਜਿਸਦਾ ਮੁੱਖ ਕਾਰਨ ਸਕੂਲ ਅਧਿਆਪਕਾ ਨੇ ਕਲਾਸ ਦੇ ਸਾਰੇ ਬੱਚਿਆਂ ਨੂੰ ਡੰਡੇ ਨਾਲ ਕੁੱਟਿਆ ਜਾਣਾ ਸੀ। ਥਾਣਾ ਜਮਾਲਪੁਰ ਤੋਂ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਆ ਕੇ ਧਰਨਾ ਹਟਾਇਆ ਤੇ ਮਾਪਿਆਂ ਤੇ ਬੱਚਿਆਂ ਨੂੰ ਸਕੂਲ ਜਾ ਕੇ ਗੱਲਬਾਤ ਕਰਨ ਲਈ ਕਿਹਾ। ਜਿ਼ਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਵੀ ਸਕੂਲ ਵਿੱਚ ਪੁੱਜੇ।