ਸਕੂਲ ਤੇ ਹੋਏ ਹਮਲੇ ਵਿਚ ਮਾਰੇ ਗਏ 100 ਤੋਂ ਵਧ ਲੋਕ
ਗਾਜਾ : ਵਿਦੇਸ਼ੀ ਧਰਤੀ ਗਾਜ਼ਾ ਦੇ ਦਾਰਾਜ ਜਿਲ੍ਹੇ ਦੇ ਇੱਕ ਸਕੂਲ `ਤੇ ਸ਼ਨੀਵਾਰ ਸਵੇਰੇ ਸਵੇਰੇ ਹੋਏ ਹਮਲੇ ਵਿਚ 100 ਤੋਂ ਵੀ ਵੱਧ ਲੋਕ ਮਾਰੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਮਰਨ ਵਾਲਿਆਂ `ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ ਅਤੇ ਇਸ ਸਕੂਲ ਵਿੱਚ ਕਈ ਲੋਕਾਂ ਨੇ ਸ਼ਰਨ ਲਈ ਸੀ। ਇਹ ਹਮਲਾ ਸਵੇਰ ਦੀ ਨਮਾਜ਼ ਅਦਾ ਕਰਦੇ ਸਮੇਂ ਹੋਇਆ। ਸਥਾਨਕ ਲੋਕਾਂ ਮੁਤਾਬਕ ਸਕੂਲ `ਤੇ ਇਕ ਤੋਂ ਬਾਅਦ ਇਕ 3 ਰਾਕੇਟ ਡਿੱਗੇ। ਇਸ ਤੋਂ ਬਾਅਦ ਸਕੂਲ `ਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।