ਸਲਫਾਸ ਨਿਗਲ ਨੌਜਵਾਨ ਕੀਤੀ ਖ਼ੁਦਕੁਸ਼ੀ

ਸਲਫਾਸ ਨਿਗਲ ਨੌਜਵਾਨ ਕੀਤੀ ਖ਼ੁਦਕੁਸ਼ੀ

ਸਲਫਾਸ ਨਿਗਲ ਨੌਜਵਾਨ ਕੀਤੀ ਖ਼ੁਦਕੁਸ਼ੀ
ਪਟਿਆਲਾ : ਪੰਜਾਬ ਦੇ ਬਲਾਕ ਨਥਾਣਾ ਦੇ ਪਿੰਡ ਪੂਹਲੀ ਦੇ ਇਕ ਨੌਜਵਾਨ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਪਿੰਡ ਪੂਹਲੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਸਲਫਾਸ ਨਿਗਲਣ ਸਬੰਧੀ ਜਾਣਕਾਰੀ ਦਿੱਤੀ। ਭਰੇ ਮਨ ਨਾਲ ਉਕਤ ਨੌਜਵਾਨ ਨੇ ਆਪਣੇ ਪਿਤਾ ਅਤੇ ਬੱਚਿਆਂ ਤੋਂ ਮੁਆਫੀ ਮੰਗੀ। ਆਪਣੀ ਖੁਦਕੁਸ਼ੀ ਦਾ ਕਾਰਨ ਉਸ ਨਾਲ ਹੋਈਆਂ ਠੱਗੀਆਂ ਅਤੇ ਗਦਾਰੀਆਂ ਨੂੰ ਦੱਸਿਆ। ਖੁਦਕੁਸ਼ੀ ਕਰਨ ਵਾਲੇ ਨੌਜਵਾਨ ਨੇ ਕੁਝ ਵਿਅਕਤੀਆਂ ਵੱਲੋਂ ਉਸਨੂੰ ਆਰਥਿਕ ਤੌਰ ’ਤੇ ਬਰਬਾਦ ਕਰਨ ਦੀ ਜਾਣਕਾਰੀ ਦਿੱਤੀ।ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਉਸ ਵੱਲੋਂ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਜਸਵਿੰਦਰ ਪੂਹਲੀ ਕਲਾਕਾਰੀ ਨਾਲ ਜੁੜਿਆ ਹੋਇਆ ਸੀ। ਉਸ ਵੱਲੋਂ ਆਪਣੀ ਆਵਾਜ਼ ਵਿਚ ਗੀਤ ਵੀ ਰਿਕਾਰਡ ਕਰਵਾਏ ਸਨ।ਜਸਵਿੰਦਰ ਪੂਹਲੀ ਇਕ ਲੱਤ ਤੋਂ ਅਪਾਹਜ ਸੀ।

Leave a Comment

Your email address will not be published. Required fields are marked *

Scroll to Top