ਸਵਰਾਜ ਐਕਸਪ੍ਰੈਸ ਦੀ ਅਚਨਚੇਤ ਚੈਕਿੰਗ ਦੌਰਾਨ ਬਿਨਾਂ ਟਿਕਟ ਦੇ ਸਫਰ ਕਰਨ ਵਾਲੇ 42 ਯਾਤਰੂਆਂ ਕੋਲੋਂ ਵਸੂਲਿਆ 21 ਹਜ਼ਾਰ ਤੋਂ ਵਧ ਦਾ ਜੁਰਮਾਨਾ
ਫਿਰੋਜ਼ਪੁਰ : ਭਾਰਤ ਸਰਕਾਰ ਦੇ ਰੇਲ ਵਿਭਾਗ ਦੇ ਫਿਰੋਜ਼ਪੁਰ ਡਵੀਜਨ ਰੇਲਵੇ ਮੈਨੇਜਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਡਵੀਜਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵਲੋਂ ਸਵਰਾਜ ਐਕਸਪ੍ਰੈਸ ਨਾਮੀ ਰੇਲ ਗੱਡੀ ਦੀ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਜਿਥੇ ਬਿਨਾਂ ਟਿਕਟ ਦੇ ਸਫਰ ਕਰਦੇ 42 ਯਾਤਰੂਆਂ ਤੋਂ 21 ਹਜ਼ਾਰ ਤੋਂ ਵੀ ਵਧ ਦਾ ਜੁਰਮਾਨਾ ਵਸੂਲਿਆ ਗਿਆ, ਉਥੇ ਉਨ੍ਹਾਂ ਵਲੋਂ ਰੇਲ ਗੱਡੀ ਦੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੀ ਡੂੰਘਾਈ ਨਾਲ ਜਾਂਚ ਕੀਤੀ।