ਸ਼ਿਕਾਇਤ ਹੋਣ 'ਤੇ ਚੋਣ ਕਮਿਸ਼ਨ ਨੇ ਹਰਿਆਣਾ 'ਚ ਸਰਕਾਰੀ ਨੌਕਰੀ ਦੇ ਨਤੀਜੇ ਰੋਕੇ

ਸ਼ਿਕਾਇਤ ਹੋਣ ‘ਤੇ ਚੋਣ ਕਮਿਸ਼ਨ ਨੇ ਹਰਿਆਣਾ ‘ਚ ਸਰਕਾਰੀ ਨੌਕਰੀ ਦੇ ਨਤੀਜੇ ਰੋਕੇ

ਸ਼ਿਕਾਇਤ ਹੋਣ ‘ਤੇ ਚੋਣ ਕਮਿਸ਼ਨ ਨੇ ਹਰਿਆਣਾ ‘ਚ ਸਰਕਾਰੀ ਨੌਕਰੀ ਦੇ ਨਤੀਜੇ ਰੋਕੇ
ਚੰਡੀਗੜ੍ਹ : ਚੋਣ ਕਮਿਸ਼ਨ ਨੇ ਕਾਰਵਾਈ ਕਰਦਿਆਂ ਹੋਇਆਂ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਦੀਆਂ 5600 ਅਸਾਮੀਆਂ ਅਤੇ ਟੀਜੀਟੀ ਅਤੇ ਪੀਟੀਆਈ ਦੀਆਂ 76 ਅਸਾਮੀਆਂ ਲਈ ਐਚਐਸਐਸਸੀ ਦੁਆਰਾ ਭਰਤੀ ਦੀ ਪ੍ਰਕਿਰਿਆ ਦੇ ਨਤੀਜੇ ਉਤੇ ਰੋਕ ਲਾ ਦਿੱਤੀ ਹੈ। ਹਰਿਆਣਾ ਭਾਜਪਾ ਨੇ ਇਸ ਫੈਸਲੇ ‘ਤੇ ਕਾਂਗਰਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ-ਹਰਿਆਣਾ ਦੇ ਨੌਜਵਾਨ, ਧਿਆਨ ਦਿਓ, ਇਕ ਵਾਰ ਫਿਰ ਕਾਂਗਰਸ ਦੇ ਭਰਤੀ ਰੋਕੂ ਗੈਂਗ ਨੇ ਹਰਿਆਣਾ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਅਸਲ ਵਿਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਰਤੀ ਦੇ ਨਤੀਜਿਆਂ ਦੀ ਸ਼ਿਕਾਇਤ ਕੀਤੀ ਹੈ। ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਨੇ ਹਰਿਆਣਾ ਭਰਤੀ ਪ੍ਰਕਿਰਿਆ ਦੇ ਨਤੀਜਿਆਂ ਦੇ ਐਲਾਨ ਨੂੰ ਵਿਧਾਨ ਸਭਾ ਚੋਣਾਂ ਦੇ ਮੁਕੰਮਲ ਹੋਣ ਤੱਕ ਰੋਕ ਦਿੱਤਾ ਹੈ।

Leave a Comment

Your email address will not be published. Required fields are marked *

Scroll to Top