ਸੀਟੂ ਵੱਲੋ ਨਿਰਮਾਣ ਮਜਦੂਰਾਂ ਦੀਆ ਮੰਗਾ ਨੂੰ ਲੈ ਕੇ ਸਹਾਇਕ ਕਿਰਤ ਕਮਿਸ਼ਨਰ ਪਟਿਆਲ ਨਾਲ ਮੀਟਿੰਗ
ਸਹਾਇਕ ਕਿਰਤ ਕਮਿਸ਼ਨਰ ਵੱਲੋ ਮੰਗਾ ਮੰਨਣ ਦਾ ਭਰੋਸਾ
ਪਟਿਆਲਾ : ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਜਿਲ੍ਹਾ ਪਟਿਆਲਾ ਦੇ ਵਫਦ ਨੇ ਸਹਾਇਕ ਕਿਰਤ ਕਮਿਸ਼ਨਰ ਨਾਲ ਮੀਟਿੰਗ ਕੀਤੀ । ਮੀਟਿੰਗ ਵਿੱਚ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਸੂਬਾਈ ਜਨਰਲ ਸਕੱਤਰ ਨੈਬ ਸਿੰਘ ਲੌਚਮਾ, ਕਾਮਰੇਡ ਵਰਿੰਦਰ ਕੌਸ਼ਿਕ ਵੱਲੋ ਸਹਾਇਕ ਕਿਰਤ ਕਮਿਸ਼ਨਰ ਪਟਿਆਲ ਨਾਲ ਮੀਟਿੰਗ ਕਰਕੇ ਮੰਗ ਕੀਤੀ ਗਈ ਕਿ ਉਸਾਰੀ ਕਿਰਤੀਆਂ ਵੱਲੋ ਅਪਲਾਈ ਕੀਤੀਆ ਗਈਆ ਸਕੀਮਾ ਦੀ ਰਕਮ ਕਿਰਤੀਆਂ ਦੇ ਖਾਤੇ ਵਿੱਚ ਪਾਈ ਜਾਵੇ, ਨਿਰਮਾਣ ਮਜਦੂਰ ਨੂੰ ਸੇਵਾ ਕੇਂਦਰ ਵਿੱਚ ਆ ਰਹੀਆ ਸਮੱਸਿਆ ਦਾ ਹੱਲ ਕੀਤਾ ਜਾਵੇ । ਯੋਗਤਾ ਪੂਰੀ ਕਰਦੇ ਆਫ ਲਾਈਨ ਵਾਲੇ ਉਸਾਰੀ ਕਿਰਤੀਆਂ ਦੀ ਪੈਨਸ਼ਨ ਪਾਈ ਜਾਵੇ ਸਹਾਇਕ ਕਿਰਤ ਕਮਿਸ਼ਨਰ ਪਟਿਆਲ ਹਰਪ੍ਰੀਤ ਸਿੰਘ ਵੱਲੋ ਨਿਰਮਾਣ ਮਜਦੂਰਾ ਦੀਆ ਮੰਗ ਅਤੇ ਉਹਨਾ ਨੂੰ ਆ ਰਹੀਆ ਦਰਪੇਸ਼ ਸਮੱਸਿਆ ਨੂੰ ਹੱਲ ਕਰਵਾਉਣ ਸੰਬੰਧੀ ਭਰੋਸਾ ਦਵਾਇਆ ਗਿਆ। ਇਸ ਮੀਟਿੰਗ ਵਿੱਚ ਹਰਦੀਪ ਸਿੰਘ, ਸੋਹਣ ਸਿੰਘ, ਹਾਕਮ ਸਿੰਘ, ਬਿੰਦਰ ਸਿੰਘ (ਬਾਂਗੜ) ਆਦਿ ਹਾਜ਼ਰ ਸਨ ।