ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐਮ. ਪੀ. ਡਾ. ਅਮਰ ਸਿੰਘ ਨੇ ਕੀਤੀ ਰੇਲ ਮੰਤਰੀ ਨਾਲ ਮੁਲਾਕਾਤ
ਫਤਿਹਗੜ੍ਹ ਸਾਹਿਬ : ਸ੍ਰੀ ਫਤਹਿਗੜ੍ਹ ਸਾਹਿਬ ਲੋਕ ਸਭਾ ਅਧੀਨ ਆਉਂਦੇ ਵੱਖ-ਵੱਖ ਸਟੇਸ਼ਨਾਂ ਲਈ ਰੇਲ ਗੱਡੀਆਂ ਦੀ ਗਿਣਤੀ ਵਧਾਉਣ ਲਈ ਕੇਂਦਰੀ ਜੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਨ ਪਹੁੰਚੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਰੇਲ ਮੰਤਰੀ ਨੂੰ ਬੇਨਤੀ ਕੀਤੀ ਕਿ ਧਾਰਮਿਕ ਕੇਂਦਰਾਂ ਹਰਿਦੁਆਰ, ਮਥੁਰਾ, ਪਟਨਾ ਆਦਿ ਨੂੰ ਜੋੜਨ ਵਾਲੀਆਂ ਹੋਰ ਰੇਲ ਗੱਡੀਆਂ ਨੂੰ ਲੋਕ ਸਭਾ ਹਲਕੇ ਦੇ ਸਟੇਸ਼ਨਾਂ `ਤੇ ਰੋਕਿਆ ਜਾਵੇ।ਡਾ. ਸਿੰਘ ਨੇ ਖੰਨਾ ਸਟੇਸ਼ਨ `ਤੇ ਯਾਤਰੀਆਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਦੀ ਫੌਰੀ ਲੋੜ ਅਤੇ ਦੋਰਾਹਾ ਰੇਲਵੇ ਓਵਰ ਬ੍ਰਿਜ, ਜਿਸ ਨੂੰ ਮਾਰਚ 2024 ਵਿੱਚ ਰੇਲਵੇ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ, `ਤੇ ਕੰਮ ਸ਼ੁਰੂ ਕਰਨ ਦੀ ਲੋੜ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਸੱਚਖੰਡ ਐਕਸਪ੍ਰੈਸ ’ਤੇ ਸਫ਼ਾਈ ਦੀ ਘਾਟ ਬਾਰੇ ਵੀ ਚਰਚਾ ਕੀਤੀ ਗਈ। ਰੇਲ ਮੰਤਰੀ ਨੇ ਵਾਅਦਾ ਕੀਤਾ ਕਿ ਰੇਲਵੇ ਬੋਰਡ ਦੇ ਅਧਿਕਾਰੀ ਮੀਟਿੰਗ ਵਿੱਚ ਉਠਾਏ ਗਏ ਸਾਰੇ ਮਾਮਲਿਆਂ ਨੂੰ ਪਹਿਲ ਦੇ ਆਧਾਰ `ਤੇ ਦੇਖਣਗੇ।