ਸੰਗਰੂਰ ਜਿ਼ਲੇ ਦੇ ਪਿੰਡ ਚੀਮਾ ਵਿਖੇ ਪਿਤਾ ਪੁੱਤਰ ਨੂੰ ਗੋਲੀ ਮਾਰ ਕੇ ਹੋਇਆ ਫਰਾਰ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ `ਚ ਪਿੰਡ ਚੀਮਾ ਵਿਖੇ ਇੱਕ ਪਿਓ ਵੱਲੋਂ ਆਪਣੇ ਮੁੰਡੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦੋਂ ਕਿ ਹਮਲੇ ਵਿੱਚ ਮਾਂ-ਧੀ ਵਾਲ-ਵਾਲ ਬਚ ਗਈਆਂ। ਘਟਨਾ ਤੋਂ ਬਾਅਦ ਪਿਓ ਗੋਪਾਲ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਮੇਰੇ ਪਿਓ ਨੇ ਮੇਰੇ ਭਰਾ ਨੂੰ ਮਾਰ ਦਿੱਤਾ ਦੇ ਚਲਦਿਆਂ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਥਾਣਾ ਮੁਖੀ ਚੀਮਾਂ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਓ ਗੋਪਾਲ ਸਿੰਘ ਜੋ ਫੌਜ `ਚੋਂ ਰਿਟਾਇਰ ਸੀ ਪ੍ਰਾਈਵੇਟ ਤੌਰ `ਤੇ ਕੰਮ ਕਰਦਾ ਸੀ, ਜਿਸ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਹੋਣ ਕਾਰਨ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਇਨ੍ਹਾਂ ਨਾਜਾਇਜ਼ ਸਬੰਧਾਂ ਦੀ ਵਜ੍ਹਾ ਕਰਕੇ ਕਲੇਸ਼ ਕਾਰਨ ਬੀਤੀ ਰਾਤ ਘਰ `ਚ ਵਿਵਾਦ ਹੋਇਆ ਤਾਂ ਗੋਪਾਲ ਸਿੰਘ ਨੇ 11 ਵਜੇ ਦੇ ਕਰੀਬ ਮੁੰਡੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਗੋਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।ਪੁਲਸ ਨੇ ਸਥਾਨਕ ਹਸਪਤਾਲ ਚ ਲਾਸ਼ ਦਾ ਪੋਸਟਮਾਰਟਮ ਕਰਵਾ ਕਾਰਵਾਈ ਸ਼ੁਰੂ ਕਰ ਦਿੱਤੀ।