ਹੀਰੋਸ਼ੀਮਾ ਨਾਗਾਸਾਕੀ ਘਟਨਾਵਾਂ ਸਦੀਆਂ ਤੱਕ ਦਰਦ ਦਿੰਦੀਆਂ ਰਹਿਣਗੀਆਂ : ਸਰਲਾ ਭਟਨਾਗਰ
ਅਮਰੀਕਾ ਵਲੋਂ ਭਾਰਤੀ ਆਜਾਦ ਹਿੰਦ ਫੌਜ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਾਪਾਨ ਤੋਂ ਭਾਰਤ ਵੱਲ ਜਾਣ ਤੋਂ ਰੋਕਣ ਲਈ, ਹੀਰੋਸ਼ੀਮਾ ਤੇ 6 ਅਤੇ 9 ਅਗਸਤ ਨੂੰ ਨਾਗਾਸਾਕੀ ਤੇ ਐਟਮ ਬੰਬ ਗਿਰਾਏ ਸਨ ਜਿਨ੍ਹਾਂ ਦੀ ਜ਼ਹਿਰੀਲੀਆਂ ਗੈਸਾਂ ਅਤੇ ਭਿਆਨਕ ਤਪਸ਼ ਕਰਕੇ 3,00,000 ਤੋਂ ਵੱਧ ਜਾਪਾਨੀਆਂ ਅਤੇ ਲੱਖਾਂ ਹੀ ਪਸ਼ੂ, ਪੰਛੀਆਂ, ਦਰਖਤਾਂ, ਉਪਜਾਊ ਭੂਮੀ ਪੀਣ ਵਾਲੇ ਪਾਣੀ ਦੀ ਤਬਾਹੀ ਹੋਈ ਸੀ, ਇਸ ਲਈ ਸਾਨੂੰ ਆਪਣੇ ਆਜ਼ਾਦੀ ਦਿਵਸ ਮਨਾਉਂਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਅਤੇ ਆਪਣੇ ਦੇਸ਼ ਦੇ ਸ਼ਹੀਦਾਂ ਦੀਆਂ ਮਹਾਨ ਦੇਸ਼ ਭਗਤੀ ਆਜ਼ਾਦੀ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਕੁਰਬਾਨੀਆਂ ਨੂੰ ਯਾਦ ਰਖਣਾ ਚਾਹੀਦਾ ਹੈ ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਲੋਂ ਫ਼ਸਟ ਏਡ, ਸਿਹਤ ਸੇਫਟੀ, ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਵਲੋਂ ਕਰਵਾਏ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜੋਂ ਐਟਮ ਬੰਬ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਗਿਰਾਏ ਗਏ ਸਨ, ਉਨ੍ਹਾਂ ਦੇ ਭਾਰ 20 ਕਿਲੋਗ੍ਰਾਮ ਸਨ ਜਦਕਿ ਇਸ ਸਮੇਂ ਦੁਨੀਆਂ ਦੇ ਵੱਧ ਦੇਸ਼ਾਂ ਕੋਲ ਸੈਂਕੜੇ ਟਨਾ ਵਾਲੇ ਭਾਰੀ ਐਟਮੀ, ਰਸਾਇਣਕ, ਹਾਈਡ੍ਰੋਜਨ, ਨਾਈਟ੍ਰੋਜਨ ਬੰਬਾਂ ਅਤੇ ਮਿਜ਼ਾਇਲਾਂ ਦੀ ਭਰਮਾਰ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਅਨੇਕਾਂ ਦੇਸ਼ਾਂ ਵਿੱਚ ਜੰਗਾਂ ਚਲ ਰਹੀਆਂ ਹਨ ਜਿਸ ਲਈ ਘਾਤਕ ਬੰਬਾਂ, ਮਿਜ਼ਾਇਲਾਂ, ਹਵਾਈਂ ਹਮਲਿਆਂ, ਬਾਰੂਦੀ ਸੁਰੰਗਾਂ, ਦੀ ਵਰਤੋਂ ਸੈਨਿਕਾ ਅਤੇ ਨਾਗਰਿਕਾਂ ਨੂੰ ਮਾਰਨ ਲਈ ਰਹੀਆਂ ਹਨ। ਰਸਾਇਣਕ ਹਾਈਡ੍ਰੋਜਨ ਨਾਈਟ੍ਰੋਜਨ ਐਟਮੀ ਹਥਿਆਰਾਂ ਅਤੇ ਮਿਜ਼ਾਇਲਾਂ ਦੀ ਵਰਤੋਂ ਤੀਸਰੇ ਸੰਸਾਰ ਯੁੱਧ ਕਰਵਾ ਸਕਦੇ ਹਨ। ਉਨ੍ਹਾਂ ਨੇ ਐਨ ਸੀ ਸੀ ਕੈਡਿਟਸ, ਐਨ ਐਸ ਐਸ ਵੰਲਟੀਅਰ ਅਤੇ ਸਕਾਉਟ ਗਾਈਡਜ ਨੂੰ ਕਿਹਾ ਕਿ ਇਸ ਸਮੇਂ ਸਾਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਅਤੇ ਘਰੇਲੂ ਘਟਨਾਵਾਂ ਤੋਂ ਬਚਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਰੈਸਕਿਯੂ, ਸਿਸਟਮ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਤਾਂ ਜੋ ਅਸੀਂ ਐਮਰਜੈਂਸੀ ਸਮੇਂ ਆਪਣੇ ਘਰ ਪਰਿਵਾਰ ਮਹੱਲੇ ਅਤੇ ਲੋਕਾਂ ਨੂੰ ਬਚਾ ਸਕੀਏ। ਐਨ ਸੀ ਸੀ ਅਫ਼ਸਰ ਸੰਚਨਾ ਸ਼ਰਮਾ, ਪ੍ਰੋਗਰਾਮ ਕੌਆਰਡੀਨੇਟਰ ਨਰੇਸ ਕੁਮਾਰੀ ਅਤ ਰਾਵਿੰਦਰ ਕੋਰ ਨੇ ਸੰਸਾਰ ਨੂੰ ਘਾਤਕ ਹਥਿਆਰਾਂ ਜੰਗਾਂ ਤੋਂ ਬਚਾਉਣ ਲਈ, ਬਚਪਨ ਤੋਂ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਅਤੇ ਮਾਨਵਤਾ ਨੂੰ ਪਿਆਰ ਕਰਨ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ। ਐਨ ਸੀ ਸੀ ਕੈਡਿਟਸ ਸਕਾਉਟ ਗਾਈਡਜ਼ ਅਤੇ ਐਨ ਐਸ ਐਸ ਵੰਲਟੀਅਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਾਰਿਆਂ ਨੇ ਵਿਸ਼ਵ ਅਮਨ ਸ਼ਾਂਤੀ ਭਾਈਚਾਰੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।