ਆਂਦਰਾ ਪ੍ਰਦੇਸ਼ ਵਿਚ ਤਕਨੀਕ ਦੀ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਸਫਲਤਾਪੂਰਵਕ ਮੁੜ ਮਿਲਾਇਆ
ਵਿਜੇਵਾੜਾ : ਭਾਰਤ ਦੇਸ਼ ਦੇ ਸੂਬੇ ਆਂਦਰਾ ਪ੍ਰਦੇਸ਼ ਵਿਚ ਤਕਨੀਕ ਸਹੀ ਵਰਤੋਂ ਦੀ ਇਕ ਸ਼ਾਨਦਾਰ ਉਦਾਰਹਣ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਵਿਜੇਵਾੜਾ ਵਿਚ ਭਵਾਨੀ ਦੀਕਸ਼ਾ ਵਿਰਾਮਨਾ ਸਮਾਗਮ ਦੌਰਾਨ 10 ਲਾਪਤਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਸਫਲਤਾਪੂਰਵਕ ਮੁੜ ਮਿਲਾਇਆ ਗਿਆ। ਜਿ਼ਲ੍ਹਾ ਪ੍ਰਸ਼ਾਸਨ ਨੇ ਤਕਨੀਕ ਦੀ ਵਰਤੋ ਕਰਦਿਆਂ ਕਿਊ ਆਰ. ਕੋਡ ਲਾਗੂ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਗੁੱਟ ’ਤੇ ਕਿਊ ਆਰ. ਕੌਡ ਨਾਲ ਲੈਸ ਬੈਂਡ ਬੰਨ੍ਹੇ ਸਨ।
ਸਮਾਗਮ ਦੌਰਾਨ ਆਈ. ਸੀ. ਡੀ. ਐਸ. ਵਿਭਾਗ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀਆਂ ਕਤਾਰਾਂ ਸਮੇਤ ਵੱਖ-ਵੱਖ ਥਾਵਾਂ ‘ਤੇ ਲਗਭਗ 60 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ । ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਹਰ ਬੱਚੇ ਨੂੰ ਵੇਖਣ ਅਤੇ ਇੱਕ -ਕੋਡ ਵਾਲਾ ਟੈਗ ਗੁੱਟ ’ਤੇ ਬੰਨ੍ਹਣ ਦਾ ਕੰਮ ਸੌਂਪਿਆ ਗਿਆ ਸੀ। ਬੈਂਡ ਬੰਨ੍ਹਦੇ ਸਮੇਂ ਮੋਬਾਈਲ ਨੰਬਰ ਦੇ ਨਾਲ ਬੱਚੇ ਅਤੇ ਮਾਤਾ-ਪਿਤਾ ਦੇ ਵੇਰਵੇ ਕਿਊ ਆਰ ਕੋਡ ਵਿੱਚ ਸ਼ਾਮਲ ਕੀਤੇ ਗਏ ਸਨ ਅਤੇ ਸਰਵਰ ਵਿੱਚ ਸਟੋਰ ਕੀਤੇ ਗਏ ਸਨ। ਸਮਾਗਮ ਦੌਰਾਨ ਜੇ ਬੱਚਾ ਕਿਤੇ ਗੁੰਮ ਗਿਆ ਹੈ, ਤਾਂ ਜੋ ਕੋਈ ਵੀ ਬੱਚੇ ਨੂੰ ਦੇਖਦਾ ਹੈ, ਉਹ ਮਾਤਾ-ਪਿਤਾ ਦੇ ਸੰਪਰਕ ਨੂੰ ਪ੍ਰਾਪਤ ਕਰਨ ਲਈ ਗੁੱਟ ਦੇ ਟੈਗ ਨੂੰ ਸਕੈਨ ਕਰ ਸਕਦਾ ਹੈ ਅਤੇ ਬੱਚਿਆਂ ਨੂੰ ਸੌਂਪਣ ਲਈ ਉਹਨਾਂ ਨੂੰ ਸਿੱਧਾ ਸੰਪਰਕ ਕਰ ਸਕਦਾ ਹੈ।ਜਿਕਰਯੋਗ ਹੈ ਕਿ ਇਸ ਵਾਰ ਸਮਾਗਮ ਵਿੱਚ ਲੱਗਭੱਗ 12,000 ਬੱਚਿਆਂ ਨੂੰ ਟੈਗ ਕੀਤਾ ਗਿਆ ਸੀ। ਡਿਊਟੀ ਤੇ ਤਾਇਨਾਤ ਪੁਲਸ ਵੱਲੋਂ 5 ਦਿਨਾਂ ਵਿੱਚ ਕਰੀਬ 10 ਬੱਚਿਆਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਪਿਆਂ ਕੋਲ ਭੇਜ ਦਿੱਤਾ ਗਿਆ।