11 ਹਥਿਆਰ ਇਕ ਗ੍ਰਿਫਤਾਰ ਤੇ ਇਕ ਕਰਾਰ
ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਖਰਗੋਨ `ਚ ਇਕ ਵਿਅਕਤੀ ਨੂੰ 11 ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਉਸਦਾ ਇਕ ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ । ਪੁਲਸ ਅਧਿਕਾਰੀ ਐਸ. ਪੀ. ਧਰਮਰਾਜ ਮੀਨਾ ਨੇ ਦੱਸਿਆ ਕਿ ਪਕੜਿਆ ਗਿਆ ਵਿਅਕਤੀ ਪੰਜਾਬ ਦੇ ਬਲਾਚੌਰ ਦਾ ਰਹਿਣ ਵਾਲਾ ਹੈ ਤੇ ਉਪਰੋਕਤ ਵਿਅਕਤੀ ਗਗਨਦੀਪ ਅਤੇ ਉਸਦਾ ਸਾਥੀ ਸੁਨੀਲ ਦੋਵੇਂ ਜਣੇ ਹਥਿਆਰਾਂ ਦੀ ਸਪਲਾਈ ਲੈਣ ਲਈ ਆਏ ਸਨ। ਐਸ. ਪੀ. ਮੀਨਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਪਰੋਕਤ ਮੁਹਿੰਮ ਤਹਿਤ ਸੁਨੀਲ ਭੱਜਣ ਵਿਚ ਕਾਮਯਾਬ ਰਿਹਾ।ਦੱਸਣਯੋਗ ਹੈ ਕਿ ਗਗਨਦੀਪ ਵਾਸੀ ਬਲਾਚੌਰ, ਪੰਜਾਬ ਨੂੰ ਗੋਗਾਵਾਂ ਥਾਣਾ ਖੇਤਰ ਦੇ ਪਿੰਡ ਬਿੱਲਾਲੀ ਕੋਲ ਉਸ ਦੀ ਕਾਰ ਰੋਕ ਕੇ ਕਾਬੂ ਕੀਤਾ ਗਿਆ। ਐਸ. ਪੀ. ਨੇ ਦੱਸਿਆ ਕਿ ਸਥਾਨਕ ਸਪਲਾਇਰ ਵਿਸ਼ਾਲ ਸਿਕਲੀਗਰ ਜੋ ਕਿ ਗੋਗਾਵਾਂ ਦੇ ਪਿੰਡ ਸਿਗਨੂਰ ਦਾ ਰਹਿਣ ਵਾਲਾ ਹੈ, ਨੂੰ ਫੜਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।