sentenced

ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਬਰਤਾਨੀਆ ਵਿਚ ਸਜ਼ਾ

ਲੰਡਨ, 23 ਮਈ 2026 : ਵਿਦੇਸ਼ੀ ਮੁਲਕ ਬਰਤਾਨੀਆ (Britain) ਵਿਖੇ ਇਕ ਨਸ਼ਾ ਤਸਕਰੀ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੈਦ ਦੀ ਸਜ਼ਾ (Punishment) ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਬਰਤਾਨੀਆ ਵਿਚ ਜੋ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ (Drug trafficking) ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਗਿਰੋਹ ਵਿਚ ਬਰਮਿੰਘਮ ਦਾ ਰਹਿਣ ਵਾਲਾ 30 ਸਾਲ ਦਾ ਭਾਰਤੀ ਮੂਲ ਦਾ ਨੌਜੁਆਨ ਜਗਜੀਤ ਸਿੰਘ (Jagjit Singh) ਵੀ ਸ਼ਾਮਲ ਹੈ, ਜਿਸ ਨੂੰ ਅਦਾਲਤ ਨੇ 10 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਹੈ ।

ਕੀ ਸਾਹਮਣੇ ਆਇਆ ਪੁਲਸ ਜਾਂਚ ਵਿਚ

ਮੈਟਰੋਪੋਲੀਟਨ ਪੁਲਸ (Metropolitan Police) ਨੇ ਜਾਂਚ ਦੌਰਾਨ ਲਗਭਗ 8 ਮਿਲੀਅਨ ਪੌਂਡ ਦੀ ਕੀਮਤ ਵਾਲੀ 300 ਕਿਲੋਗ੍ਰਾਮ ਕੋਕੀਨ (Cocaine) ਅਤੇ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ । ਜਾਂਚ ਵਿਚ ਪਤਾ ਲੱਗਿਆ ਹੈ ਕਿ ਗਿਰੋਹ ਵਲੋਂ ਯੂਰਪ ਤੋਂ ‘ਗੋਸਟ ਵੇਅਰਹਾਊਸਾਂ’ ਰਾਹੀਂ ਨਸ਼ੇ ਮੰਗਵਾਏ ਜਾਂਦੇ ਸਨ ।

ਕੀ ਆਖਿਆ ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਨੇ

ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਲਿਓਨ ਯੂਰ ਨੇ ਕਿਹਾ ਕਿ ਇਹ ਮਾਮਲਾ ਇਕ ਵਿਸ਼ਾਲ ਵਪਾਰਕ ਪੱਧਰ ਉਤੇ ਯੋਜਨਾਬੱਧ ਅਪਰਾਧਕ ਉੱਦਮ ਉਤੇ ਕੇਂਦਰਿਤ ਸੀ, ਜਿਸ ਨਾਲ ਬਰਤਾਨੀਆਂ ਦੀਆਂ ਸੜਕਾਂ ਉਤੇ ਹਿੰਸਾ ਅਤੇ ਤਬਾਹੀ ਹੋਣ ਦੀ ਸੰਭਾਵਨਾ ਸੀ । ਉਨ੍ਹਾਂ ਅੱਗੇ ਕਿਹਾ ਕਿ ਇਹ ਅਪਰਾਧਕਤਾ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪਰਿਵਾਰਾਂ ਤੇ ਭਾਈਚਾਰਿਆਂ ਨੂੰ ਤਬਾਹ ਕਰ ਦਿੰਦੀ ਹੈ ।

Leave a Comment

Your email address will not be published. Required fields are marked *

Scroll to Top