encounter

ਕਤਲ ਦੀ ਕੋਸਿ਼ਸ਼ ਕਰਨ ਵਾਲੇ ਦਾ ਜਲੰਧਰ `ਚ ਪੁਲਸ ਮੁਕਾਬਲੇ ਵਿਚ ਸਫਾਇਆ

ਜਲੰਧਰ, 6 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਨੌਜਵਾਨ ਦੇ ਪੁਲਸ ਨਾਲ ਬੀਤੀ ਰਾਤ ਹੋਏ ਇਕ ਮੁਕਾਬਲੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿੱਚ ਕਤਲ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਪਕੜਨ ਲਈ ਜਦੋਂ ਬੀਤੀ ਦੇਰ ਰਾਤ ਮਹਿਤਪੁਰ ਪੁਲਿਸ ਸਟੇਸ਼ਨ ਦੀ ਪੁਲਸ ਉਸਦੇ ਘਰ ਗਈ ਸੀ ਤਾਂ ਪੁਲਸ ਦੇ ਦਾਅਵੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ ਪਰ ਮੁਕਾਬਲੇ ਦੌਰਾਨ ਉੱਥੇ ਭੀੜ ਇਕੱਠੀ ਹੋ ਗਈ । ਪੁਲਸ ਮੁਤਾਬਕ ਇਕੱਠੀ ਹੋਈ ਭੀੜ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਜਵਾਬ ਵਿੱਚ ਪੁਲਸ ਨੇ ਵੀ ਗੋਲੀਬਾਰੀ ਕੀਤੀ । ਮੁਲਜ਼ਮ ਨੂੰ ਮੁਕਾਬਲੇ ਦੌਰਾਨ ਗੋਲੀ ਮਾਰ ਦਿੱਤੀ ਗਈ । ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਨੇ ਕੀ ਦੋਸ਼ ਲਗਾਇਆ

ਉਕਤ ਵਾਪਰੇ ਸਮੁੱਚੇ ਘਟਨਾਕ੍ਰਮ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਜਿਸ ਵਿਅਕਤੀ ਤੇ ਪੁਲਸ ਨੇ ਗੋਲੀਬਾਰੀ (Shooting) ਕੀਤੀ ਉਹ ਉਸ ਸਮੇਂ ਬਾਥਰੂਮ ਵਿੱਚ ਸੀ । ਪੁਲਸ ਨੇ ਪਿੱਛੇ ਤੋਂ ਗੋਲੀ ਚਲਾਈ । ਦੋ ਗੋਲੀਆਂ ਉਸਦੇ ਪੱਟ ਦੇ ਉੱਪਰਲੇ ਹਿੱਸੇ ਵਿੱਚ ਲੱਗੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਲਵਪ੍ਰੀਤ ਉਰਫ਼ ਲਵੀ ਵਜੋਂ ਹੋਈ ਹੈ, ਜੋ ਕਿ ਮਹਿਤਪੁਰ ਦਾ ਰਹਿਣ ਵਾਲਾ ਹੈ ।

ਦੋਸ਼ੀ ਦੇ ਵਾਪਸ ਆਉਣ ਦੀ ਪੁਲਸ ਨੂੰ ਮਿਲੀ ਸੀ ਸੂਚਨਾ

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੀ ਕੋਸਿ਼ਸ਼ ਕਰਨ ਵਾਲਾ ਲਵਪ੍ਰੀਤ ਸਿੰਘ ਘਰ ਵਾਪਸ ਆ ਗਿਆ ਹੈ । ਜਿਸ ਤੋਂ ਬਾਅਦ ਮਹਿਤਪੁਰ ਥਾਣਾ ਦੇ ਐਸ. ਐਚ. ਓ. ਅਮਨ ਸੈਣੀ ਪੁਲਸ ਟੀਮ ਨਾਲ ਬੰਗੀਵਾਲ ਪਿੰਡ ਪਹੁੰਚੇ ਪਰ ਪੁਲਸ ਨੂੰ ਦੇਖਦਿਆਂ ਹੀ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਨਿਵਾਸੀ ਪੁਲਸ ਨਾਲ ਝੜੱਪ ਕਰਨ ਲੱਗੇ ਪਰ ਝਗੜਾ ਤੇਜ਼ੀ ਨਾਲ ਵਧ ਗਿਆ ਅਤੇ ਸਥਿਤੀ ਤਣਾਅਪੂਰਨ ਹੋ ਗਈ । ਜਿਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਲਵਪ੍ਰੀਤ ਦੀ ਮੌਤ (Death) ਹੋ ਗਈ । ਪੁਲਸ ਅਤੇ ਪਰਿਵਾਰ ਦੇ ਇਸ ਘਟਨਾ ਬਾਰੇ ਵੱਖੋ-ਵੱਖਰੇ ਬਿਆਨ ਹਨ ।

ਕੀ ਆਖਿਆ ਪੁਲਸ ਨੇ

ਪੁਲਸ ਦੇ ਅਨੁਸਾਰ ਝਗੜੇ ਦੌਰਾਨ ਝੜਪ ਹੋਈ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ । ਪੁਲਸ ਨੇ ਸਵੈ-ਰੱਖਿਆ ਵਿੱਚ ਦੋ ਗੋਲੀਆਂ ਚਲਾਈਆਂ, ਜਿਸ ਵਿੱਚ ਲਵਪ੍ਰੀਤ ਦੀ ਲੱਤ ਵਿੱਚ ਸੱਟ ਲੱਗੀ । ਜਿਸ ਤੇ ਉਸਨੂੰ ਤੁਰੰਤ ਨਕੋਦਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖਮੀ ਹੋ ਗਿਆ । ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ।

ਕੀ ਜਾਣਕਾਰੀ ਦਿੱਤੀ ਮ੍ਰਿਤਕ ਨੌਜਵਾਨ ਦੇ ਚਾਚਾ ਨੇ

ਮੌਕੇ `ਤੇ ਮੌਜੂਦ ਲੋਕਾਂ ਨੇ ਪੂਰੀ ਘਟਨਾ ਨੂੰ ਫਿਲਮਾਇਆ ਹੈ । ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲਿਸ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਆਈ ਸੀ । ਉਸ ਸਮੇਂ ਨੌਜਵਾਨ ਬਾਥਰੂਮ ਵਿੱਚ ਸੀ । ਜਦੋਂ ਉਹ ਬਾਹਰ ਆਇਆ ਤਾਂ ਸਿਵਲ ਕੱਪੜਿਆਂ ਵਿੱਚ ਸਜੇ ਐਸ. ਐਚ. ਓ. ਦੇ ਗੰਨਮੈਨ ਨੇ ਪਿੱਛੇ ਤੋਂ ਉਸਨੂੰ ਗੋਲੀ ਮਾਰ ਦਿੱਤੀ । ਇਸ ਦੌਰਾਨ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਇਕ ਨੌਜਵਾਨ ਦੇ ਪੁਲਸ ਨਾਲ ਬੀਤੀ ਰਾਤ ਹੋਏ ਇਕ ਮੁਕਾਬਲੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਨੇ ਕਿਹਾ ਕਿ ਪੁਲਸ ਟੀਮ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਆਧਾਰ `ਤੇ ਢੁਕਵੀਂ ਕਾਨੂੰਨੀ ਕਾਰਵਾਈ ਕਰੇਗੀ ।

Leave a Comment

Your email address will not be published. Required fields are marked *

Scroll to Top