Dead Body

ਪਟਿਆਲਾ ਵਿਖੇ ਨੀਲੇ ਡਰੰਮ ਵਿਚੋਂ ਮਿਲੀ ਲੜਕੀ ਦੀ ਲਾਸ਼ ਨਾਲ ਫੈਲੀ ਦਹਿਸ਼ਤ

ਪਟਿਆਲਾ, 27 ਮਈ 2026 : ਪਟਿਆਲਾ (Patiala) ਸ਼ਹਿਰ ਦੀ ਰੇਲਵੇ ਕਾਲੋਨੀ ਵਿਖੇ ਇਕ ਨੀਲੇ ਰੰਗ ਦੇ ਡਰੰਮ ਵਿਚੋਂ ਇਕ ਲੜਕੀ ਦੀ ਲਾਸ਼ (girl’s body) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ਰੇਲਵੇ ਕਾਲੋਨੀ (Railway Colony) ਵਿਖੇ ਪਏ ਇੱਕ ਡਰੰਮ ਵਿਚੋਂ ਜੋ ਇਕ ਲੜਕੀ ਦੀ ਲਾਸ਼ ਮਿਲੀ ਹੈ ਦੇ ਹੱਥ ਤੇ ਨੇਹਾ ਨਾਮ ਲਿਖਿਆ ਹੋਇਆ ਹੈ ਅਤੇ ਦੂਸਰੇ ਪਾਸੇ ਦਿਲ ਵਾਲਾ ਟੈਟੂ ਬਣਿਆਂ ਹੋਇਆ ਹੈ । ਜਿਸ ਦੇ ਅੰਦਰ ਐਨ. ਅਤੇ ਏ. ਅੱਖਰ ਲਿਖੇ ਹੋਏ ਹਨ ।

ਦੱਸਣਯੋਗ ਹੈ ਕਿ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਾਤਲਾਂ ਨੇ ਕਤਲ (Murder) ਦੇ ਸ਼ੱਕ ਤੋਂ ਬਚਣ ਲਈ ਲਾਸ਼ ਨੂੰ ਡਰੱਮ ਦੇ ਅੰਦਰ ਬੰਦ ਕਰ ਦਿੱਤਾ ਅਤੇ ਲਾਲ ਢੱਕਣ ਨਾਲ ਢੱਕ ਦਿੱਤਾ । ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ । ਜਾਣਕਾਰੀ ਮੁਤਾਬਕ ਲੜਕੀ ਦੇ ਚੇਹਰੇ ‘ਤੇ ਮਾਮੂਲੀ ਸੱਟਾਂ ਵੀ ਹਨ । ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ । ਪੁਲਿਸ ਲੜਕੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।

ਕੀ ਸ਼ੱਕ ਲੱਗ ਰਿਹਾ ਹੈ ਪੁਲਸ ਨੂੰ

ਪਟਿਆਲਾ ਪੁਲਸ ਨੂੰ ਸ਼ੱਕ ਲੱਗ ਰਿਹਾ ਹੈ ਕਿ ਲੜਕੀ ਦਾ ਕਤਲ ਕਿਸੇ ਹੋਰ ਥਾਂ ‘ਤੇ ਕੀਤਾ ਗਿਆ ਸੀ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਸੁੱਟਣ ਦੀ ਸਾਜਿਸ਼ ਰਚੀ ਗਈ ਸੀ । ਮੁਲਜ਼ਮ ਡਰੰਮ ਨੂੰ ਰੇਲਵੇ ਕਲੋਨੀ ਦੇ ਨੇੜੇ ਇੱਕ ਸੁੰਨਸਾਨ ਜਗ੍ਹਾ ‘ਤੇ ਸੁੱਟ ਗਏ । ਪੁਲਸ ਹੁਣ ਜਾਂਚ ਕਰ ਰਹੀ ਹੈ ਕਿ ਲਾਸ਼ ਕਿਸ ਵਾਹਨ `ਤੇ ਲਿਜਾਈ ਗਈ ਅਤੇ ਇਸ ਅਪਰਾਧ ਵਿੱਚ ਕਿੰਨੇ ਲੋਕ ਸ਼ਾਮਲ ਸਨ ।

ਕੀ ਆਖਿਆ ਜਾਂਚ ਅਧਿਕਾਰੀ ਨੇ

ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐਸ. ਆਈ. ਗੁਰਬਿੰਦਰ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਨਾਲ ਸਬੰਧਤ ਹੈ । ਇਸ ਵੇਲੇ ਪੁਲਸ ਦੀ ਮੁੱਖ ਤਰਜੀਹ ਲੜਕੀ ਦੀ ਪਛਾਣ ਕਰਨਾ ਹੈ । ਉਸ ਦੀ ਫੋਟੋ ਨੇੜਲੇ ਪੁਲਸ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ । ਪਛਾਣ ਹੋਣ ਤੋਂ ਬਾਅਦ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕੀਤਾ ਜਾਵੇਗਾ ।

ਕਾਤਲਾਂ ਨੂੰ ਪਕੜਨ ਲਈ ਬਣਾਈਆਂ ਗਈਆਂ ਹਨ ਦੋ ਟੀਮਾਂ

ਪੁਲਸ ਨੇ ਕਾਤਲਾਂ ਨੂੰ ਜਲਦੀ ਫੜਨ ਲਈ ਦੋ ਟੀਮਾਂ ਬਣਾਈਆਂ ਹਨ । ਅਪਰਾਧ ਵਾਲੀ ਥਾਂ ਦੇ ਨੇੜੇ ਲੱਗੇ ਦੋ ਸੀ. ਸੀ. ਟੀ. ਵੀ. ਕੈਮਰਿਆਂ ਦੀ ਪਛਾਣ ਕਰ ਲਈ ਗਈ ਹੈ । ਪੁਲਿਸ ਇਸ ਸਮੇਂ ਇਨ੍ਹਾਂ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੱਮ ਉੱਥੇ ਕੌਣ, ਕਦੋਂ ਅਤੇ ਕਿਵੇਂ ਲੈ ਕੇ ਆਇਆ ਸੀ ।

Leave a Comment

Your email address will not be published. Required fields are marked *

Scroll to Top