Kasganj Murder

ਕਾਸਗੰਜ ਵਿਚ ਹੈਂਡਪੰਪ ਵਿਵਾਦ `ਚ ਹੋਇਆ ਸਾਧੂ ਦਾ ਕਤਲ

ਕਾਸਗੰਜ, 29 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕਾਸਗੰਜ ਵਿਖੇ ਬੀਤੇ ਦਿਨੀਂ ਇਕ ਸਾਧੂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਸਾਧੂ ਜਿਸਦਾ ਕਰ ਦਿੱਤਾ ਗਿਆ ਕਤਲ

ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲੇ (Kasganj District) ਦੇ ਨਗਲਾ ਪੀਪਲ ਪਿੰਡ ਵਿਚ ਇਕ ਸਾਧੂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮੂਲੀ ਬਹਿਸ ਤੋਂ ਬਾਅਦ ਵਾਪਰੀ ਇਸ ਘਟਨਾ ਕਾਰਨ ਪਿੰਡ ਵਿਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ । ਪੁਲਸ ਅਨੁਸਾਰ 35 ਸਾਲਾ ਸਾਧੂ ਵਿਪਿਨ ਕੁਮਾਰ ਪਿਛਲੇ ਕਈ ਸਾਲਾਂ ਤੋਂ ਖੇਤਰ ਦੇ ਮੰਦਰਾਂ ਵਿਚ ਰਹਿ ਕੇ ਪੂਜਾ-ਪਾਠ ਕਰਦਾ ਸੀ ।

ਕੀ ਸੀ ਪੂਰਾ ਮਾਮਲਾ

ਸੂਚਨਾ ਮੁਤਾਬਕ ਦੁਪਹਿਰ ਸਮੇਂ ਜਦੋਂ ਉਹ ਪਿੰਡ ਵਿਚ ਸਥਿਤ ਹੈਂਡਪੰਪ ਕੋਲ ਪਾਣੀ ਲੈਣ ਗਿਆ ਸੀ, ਜਿੱਥੇ ਕਿਸੇ ਗੱਲ ਨੂੰ ਲੈ ਕੇ ਇਕ ਵਿਅਕਤੀ ਨਾਲ ਉਸ ਦਾ ਵਿਵਾਦ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਵਿਵਾਦ ਤੋਂ ਬਾਅਦ ਸਥਾਨਕ ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ ਪਰ ਬਾਅਦ ਵਿਚ ਸਾਧੂ ਗੰਭੀਰ ਰੂਪ ਵਿਚ ਜ਼ਖਮੀ ਹਾਲਤ ਵਿਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Leave a Comment

Your email address will not be published. Required fields are marked *

Scroll to Top