Shoot

ਗਾਜ਼ੀਆਬਾਦ `ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਗਾਜ਼ੀਆਬਾਦ, 29 ਮਈ 2026 : ਭਾਰਤ ਦੇਸ਼ ਦੇ ਸੂੁੁਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਦੇ ਲੋਨੀ ਖੇਤਰ ਵਿਚ ਨੌਜਵਾਨ ਦਾ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਦ ਦੇ ਲੋਨੀ ਥਾਣਾ ਖੇਤਰ ‘ਚ ਬਾਗਪਤ ਨਿਵਾਸੀ ਜਿਸ ਨੌਜਵਾਨ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਦੀ ਲਾਸ਼ ਸਿਖਰਾਨੀ ਪਿੰਡ ਸਥਿਤ ਹੰਸਰਾਜ ਸਟੇਡੀਅਮ ਦੇ ਕੋਲ ਟਿਊਬਵੈੱਲ ਦੇ ਨੇੜੇ ਮਿਲੀ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਬਾਗਪਤ ਜਿਲੇ ਦੇ ਡੋਲਾ ਪਿੰਡ ਨਿਵਾਸੀ ਨਿਤਿਨ ਰਾਣਾ ਵਜੋਂ ਹੋਈ ਹੈ । ਨੌਜਵਾਨ ਦੇ ਸਿਰ ਅਤੇ ਛਾਤੀ ‘ਚ 4 ਤੋਂ 5 ਗੋਲੀਆਂ ਲੱਗਣ ਦੇ ਨਿਸ਼ਾਨ ਮਿਲੇ ਹਨ । ਮੌਕੇ ਤੋਂ ਬੀਅਰ ਦੇ 4 ਕੈਨ ਅਤੇ 3 ਗਿਲਾਸ ਵੀ ਬਰਾਮਦ ਹੋਏ ਹਨ ।

ਬਾਗਪਤ ਤੋਂ ਇੰਟਰਵਿਊ ਦੇਣ ਆਇਆ ਸੀ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨਿਤਿਨ ਆਪਣੇ ਘਰੋਂ ਇਕ ਕੰਪਨੀ ‘ਚ ਇੰਟਰਵਿਊ ਦੇਣ ਦੀ ਗੱਲ ਕਹਿ ਕੇ ਨਿਕਲਿਆ ਸੀ । ਉਹ ਪੁਲਸ ਭਰਤੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਸੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਏ. ਸੀ. ਪੀ. ਲੋਨੀ ਸਿਧਾਰਥ ਗੌਤਮ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ 2 ਲੋਕਾਂ ‘ਤੇ ਕਤਲ ਦਾ ਦੋਸ਼ ਲਗਾਇਆ ਹੈ । ਪੁਲਸ ਆਸ-ਪਾਸ ਦੇ ਰਸਤਿਆਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ।

Leave a Comment

Your email address will not be published. Required fields are marked *

Scroll to Top