Amarinder

ਭਾਜਪਾ ਸੂਬੇ ਵਿਚ ਆਪਣੇ ਪੱਧਰ ‘ਤੇ ਚੋਣਾਂ ਜਿੱਤਣ ਦੀ ਹਾਲਤ ਵਿਚ ਨਹੀਂ : ਅਮਰਿੰਦਰ

ਚੰਡੀਗੜ੍ਹ, 30 ਮਈ 2026 : ਪੰਜਾਬ ਦੇ ਸਾਬਕਾ ਮੁੱਖ ਮੰਤਰੀ (Former Chief Minister) ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਭਾਜਪਾ ਸੂਬੇ ਵਿਚ ਆਪਣੇ ਪੱਧਰ ‘ਤੇ ਚੋਣਾਂ ਜਿੱਤਣ ਦੀ ਹਾਲਤ ਵਿਚ ਨਹੀਂ ਹੈ ।

ਹੋਰ ਕੀ ਕੀ ਆਖਿਆ ਕੈਪਟਨ ਅਮਰਿੰਦਰ ਸਿੰਘ ਨੇ

ਮਿਲੀ ਜਾਣਕਾਰੀ ਅਨੁਸਾਰ ਇਕ ਪ੍ਰਸਿੱਧ ਮੀਡੀਆ ਸਮੂਹ ਨੂੰ ਦਿੱਤੇ ਇੰਟਰਵਿਊ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਲਾਉਣ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕਰਦਿਆਂ ਇਹ ਵੀ ਮੰਨਿਆ ਕਿ ਭਾਜਪਾ ਸੂਬੇ ’ਚ ਆਪਣੇ ਪੱਧਰ ’ਤੇ ਚੋਣਾਂ ਜਿੱਤਣ ਦੀ ਹਾਲਤ ’ਚ ਨਹੀਂ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਸੂਬੇ ਦੇ ਸੀਨੀਅਰ ਆਗੂਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਪ੍ਰਧਾਨ ਦੀ ਚੋਣ ਦਾ ਆਧਾਰ ਜਾਤੀਗਤ ਗਿਣਤੀ-ਮਿਣਤੀਆਂ ਦੀ ਬਜਾਏ ਜਥੇਬੰਦਕ ਸਮਰੱਥਾ ਹੋਣੀ ਚਾਹੀਦੀ ਸੀ।

ਕੇਵਲ ਸਿੰਘ ਢਿੱਲੋਂ ਬੇਸ਼ਕ ਮੇਰਾ ਦੋਸਤ ਪਰ ਉਹ ਭਾਜਪਾ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਦੀ ਸਥਿਤੀ ਵਿਚ ਨਹੀਂ

ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਭਾਵੇਂ ਮੇਰਾ ਦੋਸਤ ਹੈ ਪਰ ਮੈਂ ਨਹੀਂ ਸਮਝਦਾ ਕਿ ਉਹ ਭਾਜਪਾ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਥਿਤੀ ’ਚ ਹੈ । ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ (Kewal Dhillon) ਦੀ ਬੀਤੇ ਸਮੇਂ ’ਚ ਸਿਆਸੀ ਕਾਰਗੁਜ਼ਾਰੀ ਵੀ ਕੋਈ ਖ਼ਾਸ ਨਹੀਂ ਰਹੀ ਹੈ । ਪੰਜਾਬ ਦੀ ਸਿਆਸਤ ’ਚ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਸਰਗਰਮ ਰਹਿਣ ਦੇ ਬਾਵਜੂਦ ਮੇਰੇ ਨਾਲ ਪ੍ਰਧਾਨ ਦੀ ਨਿਯੁਕਤੀ ਬਾਰੇ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।’’ ਕਾਂਗਰਸ ਵਿੱਚ ਬਿਤਾਏ ਸਮੇਂ ਨੂੰ ਚੇਤੇ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ’ਚ ਸੂਬਾਈ ਆਗੂਆਂ ਨੂੰ ਵਧੇਰੇ ਖ਼ੁਦਮੁਖ਼ਤਾਰੀ ਮਿਲਦੀ ਸੀ ।

Leave a Comment

Your email address will not be published. Required fields are marked *

Scroll to Top