Accidents

ਦੋ ਕਾਰਾਂ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਤਿੰਨ ਗੰਭੀਰ ਜਖਮੀ

ਹਰਿਆਣਾ, 1 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਯਮੁਨਾਨਗਰ ਵਿਖੇ ਇਕ ਕਾਰ ਦੇ ਦੂਸਰੀ ਕਾਰ ਨਾਲ ਟਕਰਾ ਜਾਣ ਦੇ ਕਾਰਨ ਕਾਰ ਵਿਚ ਸਵਾਰ ਇਕ ਦੀ ਮੌਤ ਤੇ ਤਿੰਨ ਜਖਮੀ ਹੋ ਗਏ ਹਨ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਸੜਕ ਹਾਦਸੇ (Road accidents) ਵਿੱਚ ਮੌਤ ਹੋ ਗਈ, ਜਦੋਂ ਕਿ ਉਸ ਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ ਹਨ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਚਾਰੇ ਨੌਜਵਾਨ ਇੱਕ ਸਕਾਰਪੀਓ ਵਿੱਚ ਕਾਲਾਅੰਬ ਵੱਲ ਜਾ ਰਹੇ ਸਨ ਕਿ ਅਸਗਰਪੁਰ ਪਿੰਡ ਦੇ ਨੇੜੇ ਉਨ੍ਹਾਂ ਦੀ ਸਕਾਰਪੀਓ ਉਲਟ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ (Fast-paced Thar) ਨਾਲ ਟਕਰਾ ਗਈ ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਦੇ ਏਅਰਬੈਗ ਖੁੱਲ੍ਹ ਗਏ ਅਤੇ ਗੱਡੀ ਪਲਟਦੀ ਹੋਈ ਕਾਫ਼ੀ ਦੂਰ ਜਾ ਡਿੱਗੀ । ਸਕਾਰਪੀਓ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦੋਂ ਕਿ ਥਾਰ ਦੇ ਦੋ ਸਾਈਡ ਟਾਇਰ, ਰਿਮ ਸਮੇਤ, ਚਕਨਾਚੂਰ ਹੋ ਗਏ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ (injured) ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ।

ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਨੌਜਵਾਨ ਤੇ ਜਖਮੀ ਨੌਜਵਾਨ

ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜਿਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਦੀ ਪਛਾਣ ਰਿਤਿਕ (25) ਵਜੋਂ ਹੋਈ ਹੈ, ਜੋ ਕਿ ਲਹਾਦਪੁਰ ਦਾ ਰਹਿਣ ਵਾਲਾ ਸੀ । ਹਾਦਸੇ ਤੋਂ ਬਾਅਦ ਲਲਿਤ ਸੈਨੀ, ਰਿਤਿਕ, ਰਜਤ ਅਤੇ ਹਰਸ਼ ਗੰਭੀਰ ਸੱਟਾਂ ਕਾਰਨ ਬੇਹੋਸ਼ ਹੋ ਗਏ । ਸਾਰੇ ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਸਢੌਰਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਸਿਵਲ ਹਸਪਤਾਲ ਜਗਾਧਰੀ ਰੈਫਰ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਰਿਤਿਕ ਦੋ ਕੁ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਇਆ ਸੀ ਕਿ ਅੱਜ ਇਹ ਘਟਨਾਕ੍ਰਮ ਵਾਪਰ ਗਿਆ ।

Leave a Comment

Your email address will not be published. Required fields are marked *

Scroll to Top