ਕੋਲਕਾਤਾ ਡਾਕਟਰ ਮਾਮਲਾ ਕਤਲ ਤੇ ਰੇਪ ਮਾਮਲੇ ਵਿਚ ਐਮ. ਪੀ. ਹਰਭਜਨ ਸਿੰਘ ਦੀ ਚਿੱਠੀ ਤੋਂ ਬਾਅਦ ਬੰਗਾਲ ਦੇ ਰਾਜਪਾਲ ਨੇ ਬੁਲਾਈ ਐਮਰਜੈਂਸੀ ਮੀਟਿੰਗ
ਕੋਲਕਾਤਾ : ਕੋਲਕਾਤਾ ਡਾਕਟਰ ਮਾਮਲਾ ਕਤਲ ਤੇ ਰੇਪ ਮਾਮਲੇ ਵਿਚ ਬੰਗਾਲ ਸਰਕਾਰ ਨੂੰ ਸਾਬਕਾ ਕ੍ਰਿਕਟਰ ਤੇ ਐਮ. ਪੀ. ਹਰਭਜਨ ਸਿੰਘ ਨੇ ਇਕ ਪੱਤਰ ਲਿਖ ਕੇ ਨਿਆਂ ਵਿੱਚ ਦੇਰੀ ਉੱਤੇ ਰੋਸ ਪ੍ਰਗਟ ਕੀਤਾ, ਜਿਸ ਤੇ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨੇ 19 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਵਾਉਣ ਲਈ ਰਾਜ ਦੇ ਵੱਖ-ਵੱਖ ਸਮਾਜਾਂ ਦੇ ਪ੍ਰਤੀਨਿਧੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ।