ਚੀਫ਼ ਜਸਟਿਸ ਦੇ ਨਾਮ `ਤੇ 500 ਰੁਪਏ ਮੰਗਣ ਤੇ ਸਿ਼ਿਕਾਇਤ ਦਰਜ
ਨਵੀਂ ਦਿੱਲੀ : ਇੱਕ ਧੋਖੇਬਾਜ਼ ਨੇ ਚੀਫ਼ ਜਸਟਿਸ ਆਫ਼ ਇੰਡੀਆ ਦੇ ਨਾਮ `ਤੇ ਇੱਕ ਹੋਰ ਵਿਅਕਤੀ ਤੋਂ ਪੈਸੇ ਮੰਗੇ। ਆਪਣੇ ਆਪ ਨੂੰ ਸੀਜੇਆਈ ਚੰਦਰਚੂੜ ਦੱਸ ਕੇ 500 ਰੁਪਏ ਮੰਗੇ। ਸੀਜੇਆਈ ਦੀ ਨਕਲ ਕਰਦੇ ਹੋਏ, ਧੋਖਾਧੜੀ ਕਰਨ ਵਾਲੇ ਨੇ ਵਿਅਕਤੀ ਨੂੰ ਕਿਹਾ ਕਿ ਉਸਨੂੰ 500 ਰੁਪਏ ਦੀ ਲੋੜ ਹੈ ਅਤੇ ਉਹ ਕਨਾਟ ਪਲੇਸ ਵਿੱਚ ਫਸਿਆ ਹੋਇਆ ਹੈ। ਮੈਸੇਜ ਮਿਲਣ ਤੋਂ ਬਾਅਦ ਸਾਈਬਰ ਪੁਲਿਸ ਸਟੇਸ਼ਨ `ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਉਸ ਮੈਸੇਜ ਵਿੱਚ ਲਿਖਿਆ ਸੀ ਕਿ ਹੈਲੋ! ਮੈਂ ਹਾਂ ਅਤੇ ਸਾਡੀ ਇੱਕ ਜ਼ਰੂਰੀ ਕਾਲਜੀਅਮ ਮੀਟਿੰਗ ਹੈ ਅਤੇ ਮੈਂ ਕਨਾਟ ਪਲੇਸ ਵਿੱਚ ਫਸਿਆ ਹੋਇਆ ਹਾਂ। ਕੀ ਤੁਸੀਂ ਮੈਨੂੰ ਕੈਬ ਲਈ 500 ਰੁਪਏ ਭੇਜ ਸਕਦੇ ਹੋ? ਮੈਂ ਅਦਾਲਤ ਵਿੱਚ ਪਹੁੰਚ ਕੇ ਪੈਸੇ ਵਾਪਸ ਕਰ ਦੇਵਾਂਗਾ। ਧੋਖਾਧੜੀ ਦੀ ਘਟਨਾ ਦੇ ਜਵਾਬ ਵਿਚ ਸੁਪਰੀਮ ਕੋਰਟ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੇ ਨਿਰਦੇਸ਼ਾਂ `ਤੇ ਕਾਰਵਾਈ ਕਰਦੇ ਹੋਏ 27 ਅਗਸਤ ਨੂੰ ਸਾਈਬਰ ਕ੍ਰਾਈਮ ਸੈੱਲ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਈਬਰ ਕ੍ਰਾਈਮ ਸੈੱਲ ਹੁਣ ਇਸ ਘਪਲੇ ਦੇ ਦੋਸ਼ੀ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਮਾਮਲੇ ਦੀ ਜਾਂਚ ਕਰ ਰਿਹਾ ਹੈ।