ਸਟੇਅ ਆਰਡਰ ਦਾ ਕੇਸਾਂ ਦੀ ਸੁਣਵਾਈ ’ਤੇ ਪੈਂਦੇ ਅਸਰ ਸਬੰਧੀ ਪਟੀਸ਼ਨ ’ਤੇ ਸੁਣਵਾਈ ਅੱਜ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਅਪੀਲੀ ਅਦਾਲਤਾਂ ਵੱਲੋਂ ਦਿੱਤੇ ਜਾਣ ਵਾਲੇ ਸਟੇਅ ਆਰਡਰਾਂ ਕਾਰਨ ਮੁਕੱਦਮਿਆਂ ਦੀ ਕਾਰਵਾਈ ’ਤੇ ਪੈਣ ਵਾਲੇ ਅਸਰ ਸਬੰਧੀ ਪਟੀਸ਼ਨ ’ਤੇ ਭਲਕੇ 9 ਦਸੰਬਰ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਨੌਂ ਦਸੰਬਰ ਨੂੰ ਸੁਣਵਾਈ ਲਈ ਸੂਚੀਬੱਧ ਮਾਮਲਿਆਂ ’ਚ ਚੀਫ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੰਜੈ ਕੁਮਾਰ ਦੇ ਬੈਂਚ ਸਾਹਮਣੇ ‘ਇਸ ਅਦਾਲਤ ਵੱਲੋਂ ਸਟੇਅ ਆਰਡਰ ਲਈ ਤੈਅ ਕੀਤੇ ਗਏ ਨੇਮਾਂ ਦੇ ਬਾਵਜੂਦ ਅਪੀਲੀ ਅਦਾਲਤਾਂ ਵੱਲੋਂ ਦਿੱਤੇ ਗਏ ਸਟੇਅ ਆਰਡਰਾਂ ਦਾ ਕੇਸਾਂ ਦੀ ਕਾਰਵਾਈ ’ਤੇ ਮਾੜਾ ਅਸਰ’ ਸਬੰਧੀ ਪਟੀਸ਼ਨ ’ਤੇ ਸੁਣਵਾਈ ਸ਼ਾਮਲ ਹੈ। ਸੁਪਰੀਮ ਕੋਰਟ ਨੇ ਨਵੰਬਰ 2021 ’ਚ ਸੀਬੀਆਈ ਦੀ ਇੱਕ ਪਟੀਸ਼ਨ ’ਤੇ ਵਿਚਾਰ ਕਰਦਿਆਂ ਅਪੀਲੀ ਅਦਾਲਤਾਂ ਵੱਲੋਂ ਦਿੱਤੇ ਸਟੇਅ ਆਰਡਰਾਂ ਦਾ ਕੇਸਾਂ ਦੀ ਰਫ਼ਤਾਰ ’ਤੇ ਮਾੜਾ ਅਸਰ ਪੈਣ ਦਾ ਮਸਲਾ ਉਠਾਇਆ ਸੀ।