12 ਲੱਖ ਦੇ ਕਰਜ਼ੇ ਦੀ ਪ੍ਰਕਿਰਿਆ ਦੌਰਾਨ ਬੈਂਕ ਮੈਨੇਜਰ ਅਤੇ ਕਰਮਚਾਰੀ ਖਾ ਗਏ 39 ਹਜ਼ਾਰ ਦੇ ਮੁਰਗੇ : ਪੋਲਟਰੀ ਸੰਚਾਲਕ

12 ਲੱਖ ਦੇ ਕਰਜ਼ੇ ਦੀ ਪ੍ਰਕਿਰਿਆ ਦੌਰਾਨ ਬੈਂਕ ਮੈਨੇਜਰ ਅਤੇ ਕਰਮਚਾਰੀ ਖਾ ਗਏ 39 ਹਜ਼ਾਰ ਦੇ ਮੁਰਗੇ : ਪੋਲਟਰੀ ਸੰਚਾਲਕ

12 ਲੱਖ ਦੇ ਕਰਜ਼ੇ ਦੀ ਪ੍ਰਕਿਰਿਆ ਦੌਰਾਨ ਬੈਂਕ ਮੈਨੇਜਰ ਅਤੇ ਕਰਮਚਾਰੀ ਖਾ ਗਏ 39 ਹਜ਼ਾਰ ਦੇ ਮੁਰਗੇ : ਪੋਲਟਰੀ ਸੰਚਾਲਕ
ਮੱਧ ਪ੍ਰਦੇਸ਼ : ਛੱਤੀਸਗੜ੍ਹ ਦੇ ਬਿਲਾਸਪੁਰ ਜਿ਼ਲ੍ਹੇ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਜਦੋਂ ਪੋਲਟਰੀ ਫਾਰਮ ਸੰਚਾਲਕ ਨੇ ਸਟੇਟ ਬੈਂਕ ਆਫ ਇੰਡੀਆ (ਐਸ. ਬੀ. ਆਈ.) ਦੇ ਮੈਨੇਜਰ `ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੰਚਾਲਕ ਦਾ ਕਹਿਣਾ ਹੈ ਕਿ 12 ਲੱਖ ਰੁਪਏ ਦੇ ਕਰਜ਼ੇ ਦੀ ਪ੍ਰਕਿਰਿਆ ਦੌਰਾਨ, ਬੈਂਕ ਮੈਨੇਜਰ ਅਤੇ ਕਰਮਚਾਰੀ ਹਰ ਸ਼ਨੀਵਾਰ ਨੂੰ ਇੱਕ ਮੁਰਗਾ ਪਾਰਟੀ ਕਰਦੇ ਸਨ ਅਤੇ ਇਸ ਤਰ੍ਹਾਂ ਕੁੱਲ 39,000 ਰੁਪਏ ਤੱਕ ਦਾ ਚਿਕਨ ਖਾ ਗਏ। ਇਸ ਦੇ ਬਾਵਜੂਦ ਨਾ ਤਾਂ ਕਰਜ਼ਾ ਦਿੱਤਾ ਗਿਆ ਅਤੇ ਨਾ ਹੀ ਮੁਰਗਿਆਂ ਦੇ ਪੈਸੇ ਦਿੱਤੇ ਗਏ। ਪੀੜਤ ਨੇ ਐਸ. ਡੀ. ਐਮ. ਨੂੰ ਸ਼ਿਕਾਇਤ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।ਬਿਲਾਸਪੁਰ ਦੇ ਮਸਤੂਰੀ ਇਲਾਕੇ ਦੇ ਪਿੰਡ ਸਰਗਵਾਂ ਵਾਸੀ ਰੂਪਚੰਦ ਮਨਹਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਪੋਲਟਰੀ ਫਾਰਮ ਲਈ ਐਸ. ਬੀ. ਆਈ. ਬੈਂਕ ਮਸਤੂਰੀ ਸ਼ਾਖਾ ਵਿੱਚ 12 ਲੱਖ ਰੁਪਏ ਦੇ ਕਰਜ਼ੇ ਲਈ ਅਰਜ਼ੀ ਦਿੱਤੀ ਸੀ। ਬੈਂਕ ਮੈਨੇਜਰ ਸੁਮਨ ਕੁਮਾਰ ਚੌਧਰੀ ਨੇ ਲੋਨ ਮਨਜ਼ੂਰੀ ਲਈ 10 ਫੀਸਦੀ ਕਮਿਸ਼ਨ ਦੀ ਮੰਗ ਕੀਤੀ, ਜਿਸ ਨੂੰ ਰੂਪਚੰਦ ਨੇ ਦੋ ਮਹੀਨਿਆਂ ਵਿੱਚ ਮੁਰਗੇ ਵੇਚ ਕੇ ਪੂਰਾ ਕਰ ਦਿੱਤਾ। ਪਰ ਕਰਜ਼ਾ ਮਨਜ਼ੂਰ ਨਹੀਂ ਹੋਇਆ। ਰੂਪਚੰਦ ਨੇ ਦੋਸ਼ ਲਾਇਆ ਕਿ ਬੈਂਕ ਮੈਨੇਜਰ ਹਰ ਸ਼ਨੀਵਾਰ ਦੇਸੀ ਚਿਕਨ ਦੀ ਮੰਗ ਕਰਦਾ ਸੀ। ਇਸ ਤਹਿਤ 38,900 ਰੁਪਏ ਦੇ ਮੁਰਗੇ ਖਾ ਗਏ। ਉਸ ਨੇ ਦੱਸਿਆ ਕਿ ਉਸ ਕੋਲ ਮੁਰਗਾ ਪਾਰਟੀ ਦੇ ਸਾਰੇ ਬਿੱਲ ਹਨ। ਪਰ ਕਰਜ਼ਾ ਮਨਜ਼ੂਰ ਕਰਨ ਦੀ ਬਜਾਏ ਹੁਣ ਮੈਨੇਜਰ ਮੁਰਗੀਆਂ ਦੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੈ। ਪੋਲਟਰੀ ਫਾਰਮ ਸੰਚਾਲਕ ਨੇ ਐਸਡੀਐਮ ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਭੁੱਖ ਹੜਤਾਲ ਕਰਨਗੇ। ਜੇਕਰ 2 ਦਸੰਬਰ ਤੋਂ 6 ਦਸੰਬਰ ਤੱਕ ਹੜਤਾਲ ਕਰਨ ਤੋਂ ਬਾਅਦ ਵੀ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਕੀਟਨਾਸ਼ਕ ਅਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰ ਲਵੇਗਾ। ਇਸ ਗੰਭੀਰ ਚਿਤਾਵਨੀ ਨਾਲ ਉਨ੍ਹਾਂ ਬੈਂਕ ਮੈਨੇਜਰ ਸੁਮਨ ਕੁਮਾਰ ਚੌਧਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਹਾਲਾਂਕਿ, ਪੁਲਿਸ ਨੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top