ਈ. ਵੀ. ਐੱਮ. ਦੀ ਤਸਦੀਕ ਬਾਰੇ ਪਟੀਸ਼ਨ ਦੀ ਪੁਰਾਣਾ ਬੈਂਚ ਹੀ ਸੁਣਵਾਈ ਕਰੇ : ਸੁਪਰੀਮ ਕੋਰਟ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ. ਵੀ.
ਐੱਮਜ਼.) ਦੀ ਤਸਦੀਕ ਬਾਰੇ ਪਾਲਿਸੀ ਦੀ ਮੰਗ ਕਰਦੀ ਪਟੀਸ਼ਨ ਸੁਣਵਾਈ ਲਈ ਉਸੇ ਬੈਂਚ ਅੱਗੇ ਰੱਖੀ ਜਾਣੀ ਚਾਹੀਦੀ ਹੈ, ਜਿਸ ਨੇ ਇਸ ਸਾਲ ਅਪਰੈਲ ਵਿਚ ਸੁਣਾਏ ਫੈਸਲੇ ’ਚ ਈ. ਵੀ. ਐੱਮਜ਼. ਦੀ ਥਾਂ ਪਹਿਲਾਂ ਵਾਂਗ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ ਕਰ ਦਿੱਤੀ ਸੀ। ਜਸਟਿਸ ਵਿਕਰਮ ਨਾਥ ਤੇ ਜਸਟਿਸ ਪੀਬੀ ਵਾਰਾਲੇ ਦੇ ਬੈਂਚ ਨੇ ਪਟੀਸ਼ਨਰ ਵੱਲੋਂ ਪੇਸ਼ ਸੀਨੀਅਰ ਵਕੀਲ ਗੋਪਾਲ ਸ਼ੰਕਰਨਰਾਇਣਨ ਨੂੰ ਕਿਹਾ ਕਿ ਇਹ ਮਸਲਾ ਉਸੇ ਬੈਂਚ ਕੋਲ ਕਿਉਂ ਨਹੀਂ ਜਾ ਸਕਦਾ।ਸੁਪਰੀਮ ਕੋਰਟ ਨੇ 26 ਅਪਰੈਲ ਦੇ ਆਪਣੇ ਫੈਸਲੇ ਵਿਚ ਈਵੀਐੱਮਜ਼ ਨਾਲ ਛੇੜਛਾੜ ਦੇ ਖ਼ਦਸ਼ੇ ਨੂੰ ‘ਬੇਬੁਨਿਆਦ’ ਦੱਸਿਆ ਸੀ ।