ਸੰਗਰੂਰ ਵਿਚ ਸੜਕੀ ਹਾਦਸੇ ਵਿਚ ਤਿੰਨ ਯਾਰਾਂ ਦੀ ਹੋਈ ਮੌਤ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਵਿਖੇ ਅੱਜ ਇਕ ਸੜਕੀ ਹਾਦਸੇ ਵਿਚ ਤਿੰਨ ਯਾਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ ਸੰਗਰੂਰ ਦੇ ਨਜ਼ਦੀਕ ਲੱਡਾ ਕੋਠੀ ਕੋਲ ਵਾਪਰਿਆ । ਦੱਸਣਯੋਗ ਹੈ ਕਿ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਹਫ਼ਤਾ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਤੇ ਤਿੰਨੋਂ ਜਣੇ ਨਿੱਜੀ ਕੰਮ ਲਈ ਸੰਗਰੂਰ ਜਾ ਰਹੇ ਸਨ। ਉਕਤ ਸੜਕੀ ਹਾਦਸੇ ਵਿਚ ਤਿੰਨਾਂ ਦੇ ਮੌਤ ਦੇ ਘਾਟ ਉਤਰਨ ਕਾਰਨ ਘਰਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।