ਪੈਨਸ਼ਨ ਲਈ 31 ਜਨਵਰੀ ਤੱਕ ਤਨਖਾਹ ਦੇ ਵੇਰਵੇ ਕੀਤੇ ਜਾ ਸਕਦੇ ਨੇ ਦਾਖ਼ਲ : ਈ. ਪੀ. ਐਫ. ਓ.
ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਸੰਗਠਨ ਈ. ਪੀ. ਐੱਫ. ਓ. ਨੇ ਵਧ ਤਨਖ਼ਾਹ ’ਤੇ ਪੈਨਸ਼ਨ ਲਈ ਬਕਾਇਆ 3.1 ਲੱਖ ਅਰਜ਼ੀਆਂ ਦੇ ਸਬੰਧ ’ਚ ਤਨਖ਼ਾਹ ਬਿਉਰਾ ਆਦਿ ਆਨਲਾਈਨ ਅਪਲੋਡ ਕਰਨ ਦੀ ਹੱਦ 31 ਜਨਵਰੀ, 2025 ਤੱਕ ਵਧਾ ਦਿੱਤੀ ਹੈ। ਕਿਰਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਈ. ਪੀ. ਐੱਫ. ਓ. ਵੱਲੋਂ ਵਧ ਤਨਖ਼ਾਹ ’ਤੇ ਪੈਨਸ਼ਨ ਲਈ ਬਦਲਾਂ/ਸਾਂਝੇ ਬਦਲਾਂ ਦੀ ਤਸਦੀਕ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ 4 ਨਵੰਬਰ, 2022 ਦੇ ਹੁਕਮਾਂ ਦੀ ਪਾਲਣਾ ਤਹਿਤ ਇਹ ਸਹੂਲਤ ਯੋਗ ਪੈਨਸ਼ਨਰਾਂ ਜਾਂ ਮੈਂਬਰਾਂ ਲਈ 26 ਫਰਵਰੀ, 2023 ਨੂੰ ਪੇਸ਼ ਕੀਤੀ ਗਈ ਸੀ। ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 15 ਜਨਵਰੀ, 2025 ਤੱਕ 4.66 ਲੱਖ ਤੋਂ ਵਧ ਮਾਮਲਿਆਂ ’ਚ ਜਵਾਬ ਪੇਸ਼ ਕਰਨ ਜਾਂ ਜਾਣਕਾਰੀ ਅਪਡੇਟ ਕਰਨ।