ਹਰਿਦੁਆਰ ਵਿਚ ਗੰਗਾ ਨਦੀ ਵਿਚ ਦੋ ਬੱਚੇ ਡੁੱਬੇ ਦੋ ਬੱਚੇ
ਹਰਿਦੁਆਰ : ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਵਿਚੋਂ ਇਕ ਹਰਿਦੁਆਰ ਦੇ ਸਪਤਰਿਸ਼ੀ ਇਲਾਕੇ ਦੇ ਸੰਤਮਤ ਘਾਟ `ਤੇ ਸਵੇਰੇ 10 ਵਜੇ ਗੁਜਰਾਤ ਦੇ ਤਾਪੀ ਜਿ਼ਲ੍ਹੇ ਦੇ ਬਾਜੀਪੁਰਾ ਪਿੰਡ ਦੇ ਰਹਿਣ ਵਾਲੇ ਵਿਪੁਲ ਭਾਈ ਪਵਾਰ ਦਾ ਪਰਿਵਾਰ ਗੰਗਾ `ਚ ਇਸ਼ਨਾਨ ਕਰ ਰਿਹਾ ਸੀ ਕਿ ਦੋ ਨਾਬਾਲਗ ਬੱਚਿਆਂ ਦੀ ਗੰਗਾ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਦਸਿਆ ਕਿ ਇਸ ਦੌਰਾਨ ਪਵਾਰ ਦੀ 13 ਸਾਲ ਦੀ ਬੇਟੀ ਪ੍ਰਤਿਊਸ਼ਾ ਅਤੇ 6 ਸਾਲ ਦਾ ਬੇਟਾ ਦਰਸ਼ ਅਚਾਨਕ ਗੰਗਾ ਦੇ ਤੇਜ਼ ਵਹਾਅ `ਚ ਵਹਿਣ ਲੱਗੇ। ਘਾਟ `ਤੇ ਮੌਜੂਦ ਪਰਿਵਾਰਕ ਮੈਂਬਰ ਅਤੇ ਹੋਰ ਸ਼ਰਧਾਲੂ ਬੱਚਿਆਂ ਨੂੰ ਬਚਾਉਣ ਲਈ ਭੱਜੇ ਪਰ ਤੇਜ਼ ਵਹਾਅ ਅਤੇ ਪਾਣੀ ਡੂੰਘਾ ਹੋਣ ਕਾਰਨ ਦੋਵੇਂ ਬੱਚੇ ਨਜ਼ਰਾਂ ਤੋਂ ਗੁੰਮ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ ਅਤੇ ਜਲਘਰ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਸ਼ੁਰੂ ਕਰ ਦਿਤੀ। ਕੁਝ ਸਮੇਂ ਬਾਅਦ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਠੋਕਰ ਨੰਬਰ 13 ਨੇੜੇ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ।ਪੁਲਸ ਨੇ ਦਸਿਆ ਕਿ ਦੋਵਾਂ ਨੂੰ ਤੁਰੰਤ ਹਰਿਦੁਆਰ ਦੇ ਜਿ਼ਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।