ਪੈਰਿਸ ਵਿਚ ਹੋਈਆਂ ਓਲੰਪਿਕ `ਚ 2 ਤਮਗੇ ਜਿੱਤਣ ਵਾਲੀ ਮਨੂ ਭਾਕਰ ਦੇ ਭਾਰਤ ਪਹੁੰਚਣ ਤੇ ਦਿੱਲੀ ਹਵਾਈ ਅੱਡੇ `ਤੇ ਹੋਇਆ ਭਰਵਾਂ ਸਵਾਗਤ
ਨਵੀਂ ਦਿੱਲੀ : ਹਾਲ ਹੀ ਵਿਚ ਹੋਈਆਂ ਪੈਰਿਸ ਓਲੰਪਿਕ `ਚ ਦੋ ਤਮਗੇ ਜਿੱਤ ਕੇ ਭਾਰਤ ਦਾ ਨਾਂ ਚਮਕਾਉਣ ਵਾਲੀ ਮਨੂ ਭਾਕਰ ਤਮਗਾ ਜਿੱਤ ਕੇ ਭਾਰਤ ਆ ਗਈ ਹੈ, ਜਿਸਦਾ ਨਵੀਂ ਦਿੱਲੀ ਵਿਖੇ ਬਣੇ ਹਵਾਈ ਅੱਡੇ ਤੇ ਭਰਵਾਂ ਸਵਾਗਤ ਕੀਤਾ ਗਿਆ।ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਅਤੇ ਮਿਕਸਡ ਮੁਕਾਬਲੇ ਵਿੱਚ ਸਰਬਜੋਤ ਸਿੰਘ ਦੇ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ।