ਵਟਸਐਪ ਹੁਣ ਭਾਰਤ ਵਿੱਚ ਆਪਣੇ ਸਾਰੇ ਉਪਭੋਗਤਾਵਾਂ ਤੱਕ ਯੂਪੀਆਈ ਸੇਵਾਵਾਂ ਦਾ ਵਿਸਤਾਰ ਕਰ ਸਕਦਾ ਹੈ : ਐੱਨ. ਪੀ. ਸੀ. ਆਈ.
ਨਵੀਂ ਦਿੱਲੀ : ਭਾਰਤੀ ਕੌਮੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਤੀਜੀ ਧਿਰ ਦੇ ਐਪ ਪ੍ਰੋਵਾਈਡਰ (ਥਰਡ ਪਾਰਟੀ ਐਪ ਪ੍ਰੋਵਾਈਡਰ) ‘ਵਟਸਐਪ ਪੇਅ’ ਨੁੂੰ ਯੂ. ਪੀ. ਆਈ. ਉਪਭੋਗਤਾ ਜੋੜਨ ’ਤੇ ਲਾਈ ਸੀਮਾ ਤੁਰੰਤ ਹਟਾ ਦਿੱਤੀ ਹੈ । ਐੱਨ. ਪੀ. ਸੀ. ਆਈ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੀਮਾ ਹਟਾਉਣ ਨਾਲ ਵਟਸਐਪ ਹੁਣ ਭਾਰਤ ਵਿੱਚ ਆਪਣੇ ਸਾਰੇ ਉਪਭੋਗਤਾਵਾਂ ਤੱਕ ਯੂਪੀਆਈ ਸੇਵਾਵਾਂ ਦਾ ਵਿਸਤਾਰ ਕਰ ਸਕਦਾ ਹੈ। ਇਸ ਤੋਂ ਪਹਿਲਾਂ ਐੱਨ. ਪੀ. ਸੀ. ਆਈ. ਨੇ ਵਟਸਐਪ ਨੂੰ ਕ੍ਰਮਬੱਧ ਢੰਗ ਨਾਲ ਆਪਣੇ ਯੂਪੀਆਈ ਉਪਭੋਗਤਾਵਾਂ ਦੇ ਆਧਾਰ ਦਾ ਵਿਸਤਾਰ ਕਰਨ ਦੀ ਆਗਿਆ ਦਿੱਤੀ ਸੀ ।