ਥਾਣਾ ਸਿਟੀ ਸਮਾਣਾ ਨੇ ਕੀਤਾ ਦੋ ਜਣਿਆਂ ਵਿਰੁੱਧ ਲਾਪ੍ਰਵਾਹੀ ਵਰਤਣ ਤੇਇਕ ਦੀ ਭਾਖੜਾ ਵਿਚ ਡਿੱਗ ਕੇ ਮੌਤ ਹੋ ਜਾਣ ਤੇ ਕੇਸ ਦਰਜ
ਸਮਾਣਾ, 6 ਅਗਸਤ () : ਥਾਣਾ ਸਿਟੀ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਸੁਖਚੈਨ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਕੁਲਾਰਾਂ ਥਾਣਾ ਸਦਰ ਸਮਾਣਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 106 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।ਜਸ਼ਨਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ, ਸਿਕੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਕੁਲਾਰਾ ਥਾਣਾ ਸਦਰ ਸਮਾਣਾ ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸ਼ਨਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ, ਸਿਕੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਕੁਲਾਰਾ ਥਾਣਾ ਸਦਰ ਸਮਾਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਼ਿਸਕਾਇਤਕਰਤਾ ਸੁਖਚੈਨ ਸਿੰਘ ਨੇ ਦੱਸਿਆ ਕਿ 2 ਅਗਸਤ ਨੂੰ ਉਸਦਾ ਲੜਕਾ ਕਸਿ਼ਸ਼ ਸਿੰਘ ਜੋ ਉਪਰੋਕਤ ਵਿਅਕਤੀਆ ਨਾ ਜਸ਼ਨਪ੍ਰੀਤ ਸਿੰਘ ਦੀ ਸਕੂਟਰੀ ਤੇ ਸਵਾਰ ਹੋ ਕੇ ਭਾਖੜਾ ਨਹਿਰ ਪਟਿਆਲਾ ਰੋਡ ਸਮਾਣਾ ਵਿਖੇ ਗਿਆ ਸੀ ਉਪਰੋਕਤ ਵਿਅਕਤੀਆਂ ਦੀ ਲਾਪ੍ਰਵਾਹੀ ਨਾਲ ਉਸਦਾ ਲੜਕਾ ਸਕੂਟਰੀ ਸਮੇਤ ਭਾਖੜਾ ਨਹਿਰ ਵਿਚ ਡਿੱਗ ਗਿਆ, ਜਿਸਦੀ 6 ਅਗਸਤ ਨੂੰ ਟੋਹਾਣਾ ਤੋਂ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।