ਵਿਦਿਆਰਥਣਾਂ ਨੂੰ ਕੀਤਾ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ

ਪਟਿਆਲਾ 2 ਅਪ੍ਰੈਲ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੰਦਾਂ ਦੀ ਸਾਂਭ-ਸੰਭਾਲ ਲਈ ਮਨਾਏ ਜਾ ਰਹੇ ਵਿਸ਼ਵ ਮੌਖਿਕ ਸਿਹਤ ਦਿਵਸ ਤਹਿਤ ਡਿਪਟੀ ਡਾਇਰੈਕਟਰ ਕਮ ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਦੀ ਅਗਵਾਈ ਵਿੱਚ ਸਰਕਾਰੀ ਆਈ. ਟੀ. ਆਈ. ਵੁਮੈਨ ਪਟਿਆਲਾ ਵਿਖੇ ਦੰਦਾਂ ਦੀ ਸਾਂਭ-ਸੰਭਾਲ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਜਿਸ ਵਿਚ ਮੋਬਾਈਲ ਡੈਂਟਲ ਕਲੀਨਿਕ ਵੈਨ ਦੀ ਸਹਾਇਤਾ ਨਾਲ 250 ਦੇ ਕਰੀਬ ਵਿਦਿਆਰਥਣਾਂ ਦਾ ਚੈਕਅੱਪ ਕੀਤਾ ਗਿਆ ।

250 ਦੇ ਕਰੀਬ ਵਿਦਿਆਰਥਣਾਂ ਦਾ ਚੈਕਅੱਪ ਕੀਤਾ ਗਿਆ

ਇਸ ਮੋਕੇ ਉਹਨਾਂ ਨਾਲ ਡੈਂਟਲ ਡਾਕਟਰ ਡਾ. ਸਵਿਤਾ ਗਰਗ, ਡਾ. ਆਰਤੀ, ਡਾ. ਦਵਿੰਦਰ ਸ਼ੈਲੀ ਅਤੇ ਫੈਕਲਟੀ ਸਟਾਫ ਮੋਜੂਦ ਸੀ। ਡਾ. ਸੁੰਨਦਾ ਗਰੋਵਰ ਨੇ ਵਿਦਿਆਰਥਣਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਅਜੌਕੇ ਸਮੇਂ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੰਦਾਂ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਹੈ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ । ਉਹਨਾਂ ਕਿਹਾ ਦੰਦਾਂ ਦੀ ਸਹੀ ਸੰਭਾਲ ਕਰਕੇ ਅਸੀ ਮੁੰਹ ਅਤੇ ਪੇਟ ਦੀਆਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਮੌਕੇ ਵਿਦਿਆਰਥਣਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।

ਸਿਹਤ ਕੇਂਦਰ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਜਾਗਰੂਕਤਾ ਅਤੇ ਮੁਫਤ ਚੈਕਅਪ ਕੈਂਪ ਲਗਾਏ ਜਾ ਰਹੇ ਹਨ

ਡਿਪਟੀ ਡਾਇਰੈਕਟਰ ਕਮ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁੰਨਦਾ ਗਰੋਵਰ ਨੇਂ ਦੱਸਿਆਂ ਕਿ ਇਸ ਮਹੀਨੇ ਭਰ ਚੱਲਣ ਵਾਲੇ ਪ੍ਰੋਗਰਾਮ ਦੋਰਾਣ ਜਿਲ੍ਹਾ, ਸਬ ਡਵੀਜਨ ਅਤੇ ਕਮਿਉਨਿਟੀ ਸਿਹਤ ਕੇਂਦਰ ਵਿੱਚ ਦੰਦਾਂ ਦੀ ਸਾਂਭ ਸੰਭਾਲ ਦੀ ਜਾਗਰੂਕਤਾ ਅਤੇ ਮੁਫਤ ਚੈਕਅਪ ਕੈਂਪ ਲਗਾਏ ਜਾ ਰਹੇ ਹਨ ਅਤੇ ਡੈਂਟਲ ਡਾਕਟਰਾਂ ਵੱਲੋਂ ਸਕੂਲਾਂ ਵਿਖੇ ਵੀ ਜਾ ਕੇ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ।ਡੈਂਟਲ ਡਾਕਟਰ ਡਾ. ਸੁਨੰਦਾ ਨੇ ਵਿਦਿਆਰਥੀਆਂ ਨੂੰ ਰੋਜਾਨਾ ਸਵੇਰੇ ਬਰੱਸ਼ ਕਰਨ ਤੋ ਇਲਾਵਾ ਰਾਤ ਦਾ ਖਾਣਾ ਖਾਣ ਤੋ ਬਾਅਦ ਵੀ ਬਰੱਸ਼ ਕਰਨਾ ਬਹੁੱਤ ਹੀ ਜਰੂਰੀ ਹੈ ਬਾਰੇ ਦੱਸਦੇ ਕਿਹਾ ਕਿ ਗਾਜਰ, ਮੂਲੀ, ਸੇਬ, ਬੇਰ ਅਤੇ ਗੰਨਾਂ ਆਦਿ ਖਾਣ ਨਾਲ ਦੰਦਾਂ ਦੀ ਸਫਾਈ ਦੇ ਨਾਲ-ਨਾਲ ਮਸੂੜਿਆਂ ਨੂੰ ਕੀੜਾ ਵੀ ਨਹੀ ਲੱਗਦਾ । ਇਸ ਤਰ੍ਹਾਂ ਦੁੱਧ, ਅੰਡਾ, ਦਾਲ, ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਦੰਦਾਂ ਅਤੇ ਮਸੂੜਿਆਂ ਨੁੰ ਮਜ਼ਬੂਤ ਰੱਖਦੀਆਂ ਹਨ ਅਤੇ ਸਿਹਤ ਲਈ ਵੀ ਫਾਇਦੇਮੰਦ ਹਨ ।

Leave a Comment

Your email address will not be published. Required fields are marked *

Scroll to Top