ਘਨੌਰ : ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਭਾਰਤ ਵਿੱਚ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਬੀ. ਕੇ. ਯੂ. (ਰਾਜੇਵਾਲ), ਬੀ. ਕੇ. ਯੂ. (ਉਗਰਾਹਾਂ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਖੇਤ ਮਜ਼ਦੂਰ ਦੇ ਕਿਸਾਨ ਆਗੂਆਂ ਵੱਲੋਂ ਸਬ ਤਹਿਸੀਲ ਘਨੌਰ ਦੇ ਦਫਤਰ ਮੂਹਰੇ ਦੇਸ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਦਿਆਂ ਕੇਂਦਰ ਸਰਕਾਰ ਅਤੇ ਅਮਰੀਕੀ ਰਾਸਟਰਪਤੀ ਟਰੰਪ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ।
ਇਨ੍ਹਾਂ ਟੈਕਸਾਂ ਦਾ ਭਾਰਤ ਉਤੇ ਪਵੇਗਾ ਡੁੰਘਾ ਅਸਰ : ਗੁਲਜ਼ਾਰ ਸਿੰਘ
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਸੀਲ, ਆਲ ਇੰਡੀਆ ਕਿਸਾਨ ਫੈਡਰੇਸਨ ਦੇ ਆਗੂ ਪਵਨ ਕੁਮਾਰ ਸੋਗਲਪੁਰ, ਗੁਲਜਾਰ ਸਿੰਘ ਸਲੇਮਪੁਰ ਜੱਟਾਂ ਸੂਬਾ ਖਜਾਨਚੀ ਬੀਕੇਯੂ ਰਾਜੇਵਾਲ, ਅਮਰਜੀਤ ਸਿੰਘ ਘਨੌਰ ਜਮਹੂਰੀ ਕਿਸਾਨ ਸਭਾ, ਡਾ ਵਿਜੇ ਪਾਲ ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਦਵਿੰਦਰ ਸਿੰਘ ਸੀਲ ਬੀ. ਕੇ. ਯੂ. (ਉਗਰਾਹਾਂ), ਬੀ. ਕੇ. ਯੂ. (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਹਜੂਰਾ ਸਿੰਘ ਮਿਰਜ਼ਾਪੁਰ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਤੇ ਲਾਏ 26 ਫੀਸਦੀ ਆਯਾਤ ਟੈਕਸ ਲਗਾਉਣ ਕਾਰਨ ਭਾਰਤ ਦੀ ਬਰਾਮਦ ਉਤੇ ਕਾਫੀ ਅਸਰ ਪਵੇਗਾ, ਜਿਸ ਦਾ ਅੱਜ ਕਿਸਾਨਾਂ ਨੇ ਰੋਸ਼ ਜ਼ਾਹਿਰ ਕੀਤਾ ਗਿਆ । ਇਸ ਮੌਕੇ ਇਕਬਾਲ ਸਿੰਘ ਮੰਡੌਲੀ, ਸੁਨੀਲ ਕੁਮਾਰ ਹਰਪਾਲਪੁਰ, ਚਰਨਜੀਤ ਸਿੰਘ ਲਾਛੜੂ, ਗੁਰਮੀਤ ਸਿੰਘ ਚਮਾਰੂ, ਜ਼ਸਪਾਲ ਕੁਮਾਰ ਘਨੌਰ, ਸਾਹਿਬ ਸਿੰਘ ਸੁਲਤਾਨਪੁਰ ਆਦਿ ਦਰਜਨਾਂ ਕਿਸਾਨਾਂ ਮੌਜੂਦ ਸਨ ।



