ਵਿਧਾਇਕ ਦੇਵ ਮਾਨ ਦੀ ਟੀਮ ਵੱਲੋਂ ਪਿੰਡ ਬੋੜਾਂ ਕਲਾਂ ਵਿਖੇ ਧਰਮਸ਼ਾਲਾ ਦਾ ਰੱਖਿਆ ਨੀਂਹ ਪੱਥਰ 

ਵਿਧਾਇਕ ਦੇਵ ਮਾਨ ਦੀ ਟੀਮ ਵੱਲੋਂ ਪਿੰਡ ਬੋੜਾਂ ਕਲਾਂ ਵਿਖੇ ਧਰਮਸ਼ਾਲਾ ਦਾ ਰੱਖਿਆ ਨੀਂਹ ਪੱਥਰ 

ਨਾਭਾ 5 ਅਪ੍ਰੈਲ : ਹਲਕਾ ਨਾਭਾ ਵਿੱਚ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਦੀ ਅਗਵਾਈ ਵਿੱਚ ਵੱਡੇ ਪੱਧਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਲੜੀ ਤਹਿਤ ਪਿੰਡ ਬੋੜਾਂ ਕਲਾਂ ਵਿਖੇ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਐਸੀ ਧਰਮਸ਼ਾਲਾ ਦਾ ਨੀਂਹ ਪੱਥਰ ਬਲਜੀਤ ਕੌਰ ਖਾਲਸਾ ਬੀਡੀਪੀਓ ਨਾਭਾ ਅਤੇ ਵਿਧਾਇਕ ਦੇਵ ਮਾਨ ਦੀ ਟੀਮ ਵੱਲੋਂ ਰੱਖਿਆ ਗਿਆ, ਜਿਸ ਦਾ ਕੰਮ ਬਹੁਤ ਜਲਦੀ ਪੂਰਾ ਹੋ ਜਾਵੇਗਾ, ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਟੀਮ ਦੇਵ ਮਾਨ ਵੱਲੋਂ ਸਾਂਝੇ ਤੌਰ ਤੇ ਕੀਤਾ ।

ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ

ਇਸ ਮੌਕੇ ਵਿਧਾਇਕ ਦੇਵ ਮਾਨ ਦੇ ਭਰਾ ਸੁਖਦੇਵ ਮਾਨ ਅਤੇ ਤੇਜਿੰਦਰ ਸਿੰਘ ਖਹਿਰਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਹਲਕਾ ਨਾਭਾ ਵਿੱਚ ਵੀ ਵਿਧਾਇਕ ਦੇਵ ਮਾਨ ਵੱਲੋਂ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ ਕੀਤੇ ਜਾਣਗੇ । ਇਸ ਮੌਕੇ ਉਨਾਂ ਦੇ ਨਾਲ ਸਰਬਜੀਤ ਕੌਰ ਸਰਪੰਚ , ਬਲਵੀਰ ਸਿੰਘ ਸਾਬਕਾ ਸਰਪੰਚ , ਜਸਵਿੰਦਰ ਸਿੰਘ ਅੱਚਲ ਸਰਪੰਚ, ਮੇਜਰ ਸਿੰਘ ਤੁੰਗਾਂ ਬਲਾਕ ਪ੍ਰਧਾਨ, ਗੁਰਚਰਨ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ, ਗੁਰਵਿੰਦਰ ਸਿੰਘ ਪੰਚ , ਜਗਸੀਰ ਸਿੰਘ, ਰਣਧੀਰ ਸਿੰਘ, ਗੁਰਜੀਤ ਸਿੰਘ, ਜਗਦੀਪ ਸਿੰਘ ਪੰਚ , ਕੁਲਦੀਪ ਸਿੰਘ ਪੰਚ , ਅਜੈਬ ਸਿੰਘ , ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਗੱਗੂ, ਜਸਵੀਰ ਸਿੰਘ ਵਜੀਦਪੁਰ, ਕੁਲਵਿੰਦਰ ਸਿੰਘ ਬਿੰਨਾਹੇੜੀ , ਸੰਦੀਪ ਕੌਰ ਪੰਚ, ਕੁਲਜੀਤ ਸਿੰਘ ਸਰਪੰਚ ਲੁਹਾਰ ਮਾਜਰਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ ।

Leave a Comment

Your email address will not be published. Required fields are marked *

Scroll to Top